ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਚੇਹਰਾ ਐਲਾਨ ਕਰਨ ਤੋਂ ਬਾਅਦ ਕੀ ਕਿਹਾ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਮੋਹਾਲੀ, 18 ਜਨਵਰੀ 2022- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਚੇਹਰੇ ਲਈ ਭਗਵੰਤ ਮਾਨ ਦਾ ਐਲਾਨ ਕਰਨ ਤੋਂ ਬਾਅਦ
ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ।
ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਸੀ ਕਿ ਮੈਂ ਸਿਪਾਹੀ ਹੈ। ਜਿੱਥੇ ਮੈਂ ਡਿਊਟੀ ਲੱਗੇਗੀ ਮੈਂ ਨਿਭਾਵਾਂਗਾ ।
ਜ਼ਿੰਦਗੀ ਵਿੱਚ ਇੰਨਾ ਵੱਡਾ ਬਦਲਾਵ ਮੈਂ ਕਦੇ ਸੋਚਿਆ ਨਹੀਂ ਸੀ।
ਪੰਜਾਬ ਨੂੰ ਦਬਾਰਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੋਣ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਬਹੁਤ ਵੱਡੀ ਜਿੰਮਾਵਾਰੀ ਅੱਜ ਮੈਨੂੰ ਮਿਲੀ ਹੈ।
ਜਿੱਥੇ ਵੀ ਪੰਜਾਬ ਲਈ ਲੋੜ ਹੋਈ ਮੈਂ ਯਕੀਨ ਦਿਵਾਉਣ ਹਾਂ ਜੋ ਪੈਨ ਸਾਡੇ ਹੱਥ ਵਿੱਚ ਹੋਇਆਂ ਉਹ ਤੁਹਾਡੇ ਲਈ ਚੱਲੇਗਾ।
ਪੰਜਾਬ ਪੈਰਾ ਸਿਰ ਖੜ੍ਹਾ ਹੋਣਾ ਜਾਣਦਾ ਹੈ।
ਇਸੇ ਪੰਜਾਬ ਦੀ ਧਰਤੀ ਤੇ ਭੰਗੜੇ ਅਤੇ ਗਿੱਧੇ ਪੈਣਗੇ।
ਖੁਸ਼ੀ ਉਦੋਂ ਮਨਾਵਾਂਗੇ ਜਦੋਂ ਪੰਜਾਬ ਖੁਸ਼ ਹੋਵੇਗਾ।