ਲੇਬਰ ਯੂਨੀਅਨ ਰੋਪੜ ਦੇ ਬੋਰਡ ਆਫ ਡਾਇਰੈਕਟਰ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਚੋਣ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 16 ਅਕਤੂਬਰ 2021- ਦੀ ਰੋਪੜ ਜਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਯੂਨੀਅਨ ਲਿਮਿਟਿਡ ਰੋਪੜ ਦੇ ਬੋਰਡ ਆਫ ਡਾਇਰੈਕਟਰ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਸਭਾ ਦੇ ਦਫਤਰ ਵਿੱਚ ਰੱਖੀ ਗਈ ਸੀ। ਜਿਸ ਵਿੱਚ ਸੰਸਥਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ । ਜੋ ਕਿ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੇ ਦੇਖਰੇਖ ਹੇਠ ਹੋਈ। ਇਸ ਸਬੰਧੀ ਲੇਬਰ ਯੂਨੀਅਨ ਰੋਪੜ ਦੇ ਮੈਨੇਜਰ ਹਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰਿੰਦਰ ਸਿੰਘ ਭੋਲਾ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਹੈ। ਇਸ ਮੌਕੇ ਗੁਰਚਰਨ ਸਿੰਘ ਮਾਣੇ ਮਾਜਰਾ ਪੀ.ਏ ਮਾਨਯੋਗ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਹੁੰਚੇ। ਜਿਨ੍ਹਾਂ ਨੇ ਸੰਸਥਾ ਦੇ ਬੋਰਡ ਆਫ ਡਾਇਰੈਕਟਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾ ਵੱਲੋਂ ਨਰਿੰਦਰ ਸਿੰਘ ਭੋਲਾ ਚੇਅਰਮੈਨ ਅਤੇ ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਨੂੰ ਅਹੁਦਾ ਸੰਭਾਲਿਆ ਅਤੇ ਸਹਿਕਾਰੀ ਸਭਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਣਾ ਨਿੱਜੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ
। ਇਸ ਤੋਂ ਇਲਾਵਾ ਨਰੇਸ਼ ਕੁਮਾਰ ਮੀਤ ਪ੍ਰਧਾਨ, ਦਲਬੀਰ ਸਿੰਘ ਜੂਨੀਅਰ ਮੀਤ ਪ੍ਰਧਾਨ, ਰਾਜ ਕੁਮਾਰ ਨਵਾਂ ਮਲਿਕਪੁਰ ਕੈਸ਼ੀਅਰ, ਕਮਲ ਦੇਵ ਡਾਇਰੈਕਟਰ, ਅਵਿਨਾਸ਼ ਕੁਮਾਰ ਡਾਇਰੈਕਟਰ,ਰਸ਼ਪਾਲ ਸ਼ਰਮਾ ਡਾਇਰੈਕਟਰ ਚੁਣੇ ਗਏ । ਬੋਰਡ ਦੇ ਸਾਰੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸ ਮੌਕੇ ਮੰਗਤ ਸਿੰਘ ਮੋਰਿੰਡਾ ਸਾਬਕਾ ਚੇਅਰਮੈਨ ਲੇਬਰ ਯੂਨੀਅਨ ਰੋਪੜ, ਸ਼ਨੂੰ ਦੱਤ ਮੋਰਿੰਡਾ, ਜਤਿੰਦਰ ਕੁਮਾਰ ਮੋਹਣਾ, ਅਵਤਾਰ ਸਿੰਘ ਸੁਰਤਪੁਰ, ਜਗਤਾਰ ਸਿੰਘ ਸੁਰਤਾਪੁਰ, ਕਮਲਜੀਤ ਸਿੰਘ, ਹਰਮਨਜੀਤ ਸਿੰਘ ਦਸਗਰਾਈਂ, ਰਣਜੀਤ ਸੈਣੀ, ਜਸਪਾਲ ਸ਼ਰਮਾ, ਬਲਬੀਰ ਸਿੰਘ ਠੇਕੇਦਾਰ, ਰੋਸ਼ਨ ਸਿੰਘ ਸਾਬਕਾ ਸਰਪੰਚ ਡੰਗੌਲੀ, ਮਨਜੀਤ ਸਿੰਘ ਸਾਬਕਾ ਸਰਪੰਚ ਦੁੱਗਰੀ, ਹੰਸ ਰਾਜ ਦੁੱਗਰੀ, ਮਨਮੋਹਣ ਸਿੰਘ ਭਿਊਰੋ, ਨਿਰਮਲ ਸਿੰਘ ਸਾਬਕਾ ਐਸ.ਡੀ.ਓ, ਰਣਬੀਰ ਸਿੰਘ ਅਵਾਨਕੋਟ ਆਦਿ ਹਾਜ਼ਰ ਸਨ।