ਅਮਰੀਕਾ ਦੇ ਸਾਬਕਾ ਓਲੰਪਿਕ ਜਿਮਨਾਸਟਿਕ ਕੋਚ ਨੇ ਕੀਤੀ ਆਤਮ ਹੱਤਿਆ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 28 ਫਰਵਰੀ 2021
ਅਮਰੀਕਾ ਦੇ ਇੱਕ ਸਾਬਕਾ ਓਲੰਪਿਕ ਜਿਮਨਾਸਟਿਕ ਕੋਚ ਨੇ ਵੀਰਵਾਰ ਦੇ ਦਿਨ ਆਤਮ ਹੱਤਿਆ ਕਰ ਲਈ ਹੈ। ਇਸ ਮਾਮਲੇ ਬਾਰੇ ਮਿਸ਼ੀਗਨ ਦੇ ਅਟਾਰਨੀ ਜਨਰਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ 63 ਸਾਲਾ ਜੌਹਨ ਗੈਡਰਟ ਜੋ ਕਿ ਓਲੰਪਿਕ ਜਿਮਨਾਸਟਿਕ ਦੇ ਇੱਕ ਸਾਬਕਾ ਕੋਚ ਸਨ, ਨੇ ਉਸ ਉੱਪਰ ਦਰਜਨਾਂ ਜਵਾਨ ਮਹਿਲਾ ਅਥਲੀਟਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਜਾਣ ਦੇ ਬਾਅਦ ਖੁਦਕੁਸ਼ੀ ਕੀਤੀ ਹੈ। ਮਿਸ਼ੀਗਨ ਸਟੇਟ ਦੀ ਪੁਲਿਸ ਨੇ ਦੱਸਿਆ ਕਿ ਗੈਡਰਟ ਦੀ ਲਾਸ਼ ਕਲਿੰਟਨ ਕਾਉਂਟੀ ਦੇ ਇੱਕ ਇੰਟਰਸਟੇਟ ਰੇਸਟ ਖੇਤਰ ਵਿੱਚ ਸ਼ਾਮ 3:24 ਮਿਲੀ ਸੀ, ਜਿਸਦੀ ਕਿ ਜਾਂਚ ਚੱਲ ਰਹੀ ਹੈ। ਗੈਡਰਟ ਨੇ 2012 ਦੀ ਓਲੰਪਿਕ ਟੀਮ ਨੂੰ ਸੋਨੇ ਦੇ ਤਗਮੇ ਲਈ ਕੋਚਿੰਗ ਦਿੱਤੀ ਸੀ, ਅਤੇ ਇਸ ਤੋਂ ਬਿਨਾਂ ਉਹ ਮਿਸ਼ੀਗਨ ਵਿੱਚ ਯੂ ਐਸ ਏ ਜਿਮਨਾਸਟਿਕ ਕਲੱਬ ਦੇ ਮਾਲਕ ਸਨ। ਸਰਕਾਰੀ ਵਕੀਲਾਂ ਨੇ ਵੀਰਵਾਰ ਨੂੰ ਗੈਡਰਟ ਖਿਲਾਫ 24 ਅਪਰਾਧਿਕ ਦੋਸ਼ ਲਗਾਏ ਸਨ ,ਜਿਹਨਾਂ ਵਿੱਚ ਮਨੁੱਖੀ ਤਸਕਰੀ , ਜਬਰੀ ਮਜ਼ਦੂਰੀ ਲਈ ਇੱਕ ਨਾਬਾਲਗ ਦੀ ਮਨੁੱਖੀ ਤਸਕਰੀ, ਅਪਰਾਧਿਕ ਗਤੀਵਿਧੀਆਂ ਜਾਰੀ ਰੱਖਣ , ਪਹਿਲੀ ਡਿਗਰੀ ਜਿਨਸੀ ਅਪਰਾਧ, ਦੂਜੀ ਡਿਗਰੀ ਜਿਨਸੀ ਅਪਰਾਧ ਅਤੇ ਹਿੰਸਕ ਅਪਰਾਧ ਦੀ ਜਾਂਚ ਦੌਰਾਨ ਇੱਕ ਅਧਿਕਾਰੀ ਨੂੰ ਝੂਠ ਬੋਲਣ ਦੇ ਦੋਸ਼ ਲਗਾਏ ਗਏ ਹਨ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਗੈਡਰਟ ਨੇ ਜਨਵਰੀ 2012 ਵਿੱਚ 13 ਤੋਂ 16 ਸਾਲ ਦੀ ਉਮਰ ਵਿੱਚ ਇੱਕ ਨਾਬਾਲਿਗਾ ਦੇ ਜਿਨਸੀ ਸ਼ੋਸ਼ਣ ਵਿੱਚ ਸ਼ਾਮਿਲ ਸੀ। ਇੱਕ ਜਿਮਨਾਸਟ ਸਾਰਾ ਕਲੇਨ, ਜਿਸ ਨੇ 10 ਸਾਲ ਤੋਂ ਵੀ ਵੱਧ ਸਮੇਂ ਲਈ ਗੈਡਰਟ ਨੇ 30 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਦੌਰਾਨ ਤੋਂ ਛੋਟੀਆਂ ਕੁੜੀਆਂ ਨੂੰ ਤਸੀਹੇ ਦੇਣ ਦੇ ਨਾਲ ਬਦਸਲੂਕੀ ਕੀਤੀ ਸੀ। ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਸ਼ੁਰੂ ਕੀਤੀ ਗਈ ਹੈ।