26 ਤਰੀਕ ਨੂੰ ਸ਼ਕਤੀ ਪ੍ਰਦਰਸ਼ਨ ਲਈ ਵੱਧ ਤੋਂ ਵੱਧ ਲੋਕ ਦਿੱਲੀ ਪੁੱਜਣ- ਦਰਸ਼ਨ ਪਟਵਾਰੀ
ਮਨਿੰਦਰਜੀਤ ਸਿੱਧੂ
ਜੈਤੋ, 18 ਜਨਵਰੀ, 2021 : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਪਿਛਲੇ ਲੰਮੇ ਸਮੇਂ ਤੋਂ ਸਿੰਘੂ ਬਾਰਡਰ ਉੱਪਰ ਮੋਰਚਾ ਲਗਾਇਆ ਹੋਇਆ ਹੈ। ਜੈਤੋ ਤੋਂ ਭਾਕਿਯੂ ਕ੍ਰਾਂਤੀਕਾਰੀ ਦੇ ਸੀਨੀਅਰ ਆਗੂ ਸਾਬਕਾ ਪਟਵਾਰੀ ਦਰਸ਼ਨ ਸਿੰਘ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਕਿ ਉਹ 26 ਤਰੀਕ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਟਰੈਕਟਰਾਂ ਨੂੰ ਲੈ ਕੇ ਦਿੱਲੀ ਅੱਪੜਨ ਤਾਂ ਜੋ ਕਿਸਾਨਾਂ ਦੀ ਟਰੈਕਟਰ ਪ੍ਰੇਡ ਜਨਪੱਥ ਉੱਪਰ ਹੋਣ ਵਾਲੀ ਪ੍ਰੇਡ ਤੋਂ ਖੂਬਸੂਰਤ ਪਰੇਡ ਹੋ ਸਕੇ। ਉਹਨਾਂ ਕਿਹਾ ਕਿ ਇਸ ਦਿਵਸ ਉੱਪਰ ਅਸੀਂ ਹੰਕਾਰ ਚੁੱਕੀ ਮੋਦੀ ਹਕੂਮਤ ਨੂੰ ਆਪਣੀ ਵੱਧ ਤੋਂ ਵੱਧ ਗਿਣਤੀ ਦਿਖਾ ਕੇ ਉਸਦਾ ਹੰਕਾਰ ਤੋੜਨਾ ਹੈ। ਇਹ ਸਾਡੇ ਵਜੂਦ ਦੀ ਲੜਾਈ ਹੈ, ਸਾਡੀਆਂ੍ ਫਸਲਾਂ ਦੀ ਲੜਾਈ ਹੈ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ।ਉਹਨਾਂ ਕਿਹਾ ਕਿ ਅਸੀਂ ਇਹ ਤਿੰਨੋਂ ਕਾਨੂੰਨ ਵਾਪਸ ਕਰਵਾਏ ਬਿਨਾਂ ਦਿੱਲੀਓਂ ਪਰਤਣਾ ਨਹੀਂ, ਹੁਣ ਇਹ ਸਰਕਾਰ ਦੇ ਹੱਥ ਹੈ ਕਿ ਸਾਨੂੰ ਕਦੋਂ ਘਰ ਵਾਪਸ ਭੇਜਣਾ ਹੈ।ਇਸ ਮੌਕੇ ਉਹਨਾਂ ਨਾਲ ਨਿਰਮਲ ਸਿੰਘ ਬਰਗਾੜੀ, ਕੱਤਰ ਸਿੰਘ ਬਰਕੰਦੀ, ਅਮ੍ਰਿਤਪਾਲ ਸਿੰਘ ਬਰਕੰਦੀ, ਦਲੇਰ ਬਰਾੜ, ਰਾਣਾ ਸ਼ਰਮਾ ਗੁਰੂਸਰ, ਜਸਵਿੰਦਰ ਨੀਲੇਵਾਲਾ, ਹਰਪ੍ਰੀਤ ਨੀਲੇਵਾਲਾ ਆਦਿ ਹਾਜਰ ਸਨ।