ਟੋਲ ਪਲਾਜਾ ਦੇ ਮੈਨੇਜਰ ਨੂੰ ਮਾਰੀਆਂ ਗੋਲੀਆਂ
ਰਵਿੰਦਰ ਢਿੱਲੋਂ
ਖੰਨਾ, 11 ਨਵੰਬਰ 2025-ਅੱਜ ਦੁਪਹਿਰ ਘੁਲਾਲ ਟੋਲ ਪਲਾਜਾ ਤੇ ਟੋਲ ਪਲਾਜਾ ਦੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਹਮਲਾ ਕਰ ਦਿੱਤਾ। ਜਿਸ ਵਿੱਚ ਟੋਲ ਮੈਨੇਜਰ ਜਖਮੀ ਹੋ ਗਏ। ਜਿਸਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਟੋਲ ਮੈਨੇਜਰ ਦੇ ਇੱਕ ਗੋਲੀ ਪੱਟ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਨਾਲ ਖਹਿ ਕੇ ਲੰਘ ਗਈ ਹੈ। ਇਸ ਸਬੰਧੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਹੈ ਤੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਜਾਂਚ ਵਿੱਚ ਜੁੱਟ ਗਏ।
ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਜਖਮੀ ਟੋਲ ਮੈਨੇਜਰ ਯਾਦਵਿੰਦਰ ਸਿੰਘ ਕੁਲਾਲ ਟੋਲ ਪਲਾਜ਼ਾ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅੱਗੇ ਢਿੱਲਵਾਂ ਕੋਲ ਟੋਲ ਪਲਾਜਾ ਤੇ ਲੱਗੇ ਹੋਏ ਸਨ ਉਸ ਟੋਲ ਤੇ ਜ਼ਖਮੀ ਦੀ ਕਿਸੇ ਨਛੱਤਰ ਸਿੰਘ ਨਾਲ ਪੁਰਾਣੀ ਦੁਸ਼ਮਣੀ ਦਾ ਮਾਮਲਾ ਚੱਲ ਰਿਹਾ। ਉਸ ਰੰਜਿਸ਼ ਦੇ ਚਲਦਿਆਂ ਅੱਜ ਕਾਰ ਸਵਾਰ ਚਾਰ ਵਿਅਕਤੀਆਂ ਨੇ ਘੁਲਾਲ ਟੋਲ ਪਲਾਜ਼ਾ ਆ ਕੇ ਬਾਹਰ ਬੈਠੇ ਮੈਨੇਜਰ ਯਾਦਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਜਲਦੀ ਇਸ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।