136 ਕਿਲੋਗ੍ਰਾਮ ਭਾਰੇ ਮਰੀਜ਼ ਦੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਫਲ ਪਲਾਸਟਿਕ ਸਰਜਰੀ
ਬੰਗਾ 30 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ 136 ਕਿਲੋਗ੍ਰਾਮ ਭਾਰ ਵਾਲੇ 34 ਸਾਲਾ ਮਰੀਜ਼ ਦੀ ਪਾਈਲੋਨਾਈਡਲ ਸਾਇਨਸ ਦੀ ਸਫਲ ਪਲਾਸਟਿਕ ਸਰਜਰੀ ਕੀਤੀ ਗਈ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਮਾਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਮਰੀਜ਼ ਨੂੰ ਕਾਫੀ ਸਮੇਂ ਤੋਂ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ, ਤਕਲੀਫ ਅਤੇ ਨਾ ਭਰਨ ਵਾਲਾ ਵੱਡਾ ਫੋੜਾ ਸੀ , ਜਿਸ ਕਰਕੇ ਉਸ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪਾਈਲੋਨਾਈਡਲ ਸਾਇਨਸ ਦੀ ਸਮੱਸਿਆ ਕਰਕੇ ਸਰੀਰ ਦੇ ਵਾਲਾਂ ਦੀਆਂ ਗੰਢਾਂ ਕਾਫੀ ਵੱਡੀਆਂ ਅਤੇ ਡੂੰਘੀਆਂ ਜਾ ਚੁੱਕੀਆਂ ਸਨ। ਜਾਂਚ ਕਰਨ ਉਪਰੰਤ ਉਸ ਦੀ ਸਿਹਤ, ਭਾਰ ਅਤੇ ਪ੍ਰਭਾਵਿਤ ਹਿੱਸੇ ਦੀ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਅਪਰੇਸ਼ਰਨ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਬੈਂਸ ਨੇ ਦੱਸਿਆ ਕਿ ਮਰੀਜ਼ ਦਾ 136 ਕਿਲੋਗ੍ਰਾਮ ਭਾਰ ਹੋਣ ਕਾਰਨ ਵੀ ਇਹ ਅਪਰੇਸ਼ਨ ਚੁਣੌਤੀਪੂਰਨ ਸੀ । ਇਸ ਮੌਕੇ ਮਰੀਜ਼ ਦੀ ਪਾਈਲੋਨਾਈਡਲ ਸਾਇਨਸ ਦੀ ਪਲਾਸਟਿਕ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ ਵਿੱਚ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਮਰੀਜ਼ ਹੁਣ ਤੰਦਰੁਸਤ ਹੈ । ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਫਲ ਇਲਾਜ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਮੁੱਚੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਡਾ. ਬੈਂਸ ਨੇ ਦੱਸਿਆ ਕਿ ਪਾਈਲੋਨੀਡਲ ਸਾਇਨਸ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਆਮ ਤੌਰ ’ਤੇ ਚਮੜੀ ਦੇ ਵਾਲ ਕਈ ਵਾਰ ਬਾਹਰ ਨਿਕਲਣ ਦੀ ਬਜਾਏ ਸਰੀਰ ਦੇ ਅੰਦਰ ਵੱਲ ਵੱਧ ਜਾਂਦੇ ਹਨ ਜੋ ਇਕੱਠੇ ਹੋ ਕੇ ਗੁੱਛਾ ਜਾਂ ਗੰਢ ਬਣ ਜਾਂਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਲਗਾਤਾਰ ਜ਼ਿਆਦਾ ਬੈਠ ਕੇ ਕੰਮ ਕਰਦੇ ਹਨ ਜੇ ਉਹਨਾਂ ਦੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਲਗਾਤਾਰ ਦਰਦ, ਸੋਜ, ਗੰਢ, ਪੀਕ ਜਾਂ ਵਾਰ-ਵਾਰ ਹੋਣ ਵਾਲੀ ਇਨਫੈਕਸ਼ਨ ਵਰਗੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸਮੇਂ ਸਿਰ ਮਾਹਿਰ ਡਾਕਟਰ ਤੋਂ ਢੁੱਕਵਾਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਚਨੌਤੀਪੂਰਨ ਅਪਰੇਸ਼ਨ ਨੂੰ ਸਫਲਤਾਪੂਰਬਕ ਕਰਨ ’ਤੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਡਾ. ਮਾਨਵਦੀਪ ਸਿੰਘ ਬੈਂਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਉਹਨਾਂ ਦੱਸਿਆ ਕਿ ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਦੇਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਕਾਰਜਸ਼ੀਲ ਰਹਿੰਦੀ ਹੈ । ਇਸ ਮੌਕੇ ਡਾ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।
- Download Babushahi App
-
-