ਹਰ ਸਹਾਇ ਵੱਲੋਂ ਕੀਤੇ ਜਾ ਰਹੇ ਕੰਮ ਪ੍ਰੇਰਣਾ ਸਰੋਤ- ਬਲਤੇਜ ਪੰਨੂ
ਪਟਿਆਲਾ 23 ਦਸੰਬਰ (ਗੁਰਪ੍ਰੀਤ ਸਿੰਘ ਜਖਵਾਲੀ ) ਹਰ ਸਹਾਇ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ, ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਖੂਨਦਾਨ ਕੈਂਪ ਲਗਾਉਣੇ, ਬੂਟੇ ਲਾਉਣੇ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣੇ,ਸਰਕਾਰੀ ਸਕੂਲਾਂ ਦੇ ਵਿੱਚ ਆਰਓ ਫਿਲਟਰ ਲਗਾਉਣੇ, ਸਰਦੀਆਂ ਦੇ ਵਿੱਚ ਬੱਚਿਆਂ ਨੂੰ ਜੁਰਾਬਾਂ ਤੇ ਬੂਟ ਵੰਡਣੇ, ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਕਵਿਤਾਵਾਂ ਮੁਕਾਬਲੇ ਕਰਾਉਣੇ। ਇਸੇ ਲੜੀ ਤਹਿਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਯਾਦਵਿੰਦਰਾ ਕਲੋਨੀ ਵਿਖੇ ਕਵਿਤਾ ਮੁਕਾਬਲਾ ਕਰਾਇਆ ਗਿਆ। ਜਿਸ ਵਿੱਚ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀ ਬਲਤੇਜ ਪੰਨੂ ਮੀਡੀਆ ਸਲਾਹਕਾਰ ਅਤੇ ਸੂਬਾ ਜਨਰਲ ਸਕੱਤਰ ਪੰਜਾਬ ਸਰਕਾਰ ਉਚੇਚੇ ਤੌਰ ਤੇ ਪਹੁੰਚੇ ਅਤੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਉਹਨਾਂ ਦੁਆਰਾ ਬੱਚਿਆਂ ਨੂੰ ਟੀਚਰਾਂ ਦਾ ਸਤਿਕਾਰ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾਕਟਰ ਦੀਪ ਸਿੰਘ ਵੱਲੋਂ ਕੀਤੀ ਗਈ ਅਤੇ ਸਰਪਰਸਤੀ ਹਰਸ਼ ਵਾਹਨ ਵੱਲੋਂ ਕੀਤੀ ਗਈ। ਇਸ ਸਮਾਗਮ ਵਿੱਚ ਸਕੂਲ ਦੇ ਟੀਚਰ ਸਾਹਿਬਾਨ, ਮੈਡਮ ਕੱਰਸ਼ਿਦ ਬੇਗਮ, ਏਮੰਦੀਪ ਕੌਰ, ਹਰਿੰਦਰ ਜੋਗੀਪੁਰ, ਗੁਰਿੰਦਰ ਸਿੰਘ ਐਡਵੋਕੇਟ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਪੀ ਏ ਹਾਜ਼ਰ ਸਨ।