ਹਰਿਆਣਾ ਰਾਜ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ: ਕਾਂਗਰਸੀ ਵਿਧਾਇਕ ਹਿਮਾਚਲ ਰਵਾਨਾ
Ravi Jakhu
ਚੰਡੀਗੜ੍ਹ: 13 ਮਾਰਚ, 2026
ਹਰਿਆਣਾ ਵਿੱਚ ਰਾਜ ਸਭਾ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਪਾਰਾ ਭਖ ਗਿਆ ਹੈ। ਚੋਣਾਂ ਤੋਂ ਸਿਰਫ਼ ਦੋ ਦਿਨ ਪਹਿਲਾਂ, ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕਾਂ ਦੀ 'ਬੰਦੀ' (Resort Politics) ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਪਾਰਟੀ ਦੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ 'ਕਰਾਸ ਵੋਟਿੰਗ' ਜਾਂ ਵਿਧਾਇਕਾਂ ਦੇ ਟੁੱਟਣ ਦੇ ਖਤਰੇ ਨੂੰ ਟਾਲਿਆ ਜਾ ਸਕੇ।
ਕੌਣ ਹਿਮਾਚਲ ਨਹੀਂ ਜਾ ਰਿਹਾ?
ਇਸ ਸਿਆਸੀ ਹਲਚਲ ਦੇ ਵਿਚਕਾਰ, ਕਾਂਗਰਸ ਦੇ ਕੁਝ ਪ੍ਰਮੁੱਖ ਆਗੂਆਂ ਦੇ ਹਿਮਾਚਲ ਨਾ ਜਾਣ ਦੀ ਚਰਚਾ ਵੀ ਸਿਆਸੀ ਗਲਿਆਰਿਆਂ ਵਿੱਚ ਗਰਮ ਹੈ। ਜਾਣਕਾਰੀ ਮੁਤਾਬਕ, ਹੇਠ ਲਿਖੇ 6 ਵਿਧਾਇਕ ਫਿਲਹਾਲ ਹਿਮਾਚਲ ਨਹੀਂ ਗਏ ਹਨ:
ਭੁਪਿੰਦਰ ਸਿੰਘ ਹੁੱਡਾ (ਸਾਬਕਾ ਮੁੱਖ ਮੰਤਰੀ)
ਮੁਹੰਮਦ ਇਲਿਆਜ਼ (ਵਿਰੋਧੀ ਧਿਰ ਦੇ ਨੇਤਾ)
ਵਿਨੇਸ਼ ਫੋਗਾਟ
ਕੁਲਦੀਪ ਵਟਸ
ਸਰਦਾਰ ਪਰਮਵੀਰ ਸਿੰਘ
ਚੰਦਰਮੋਹਨ ਬਿਸ਼ਨੋਈ
Click to Follow Babushahi Facebook page →