ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਐਥਲੈਟਿਕ ਮੁਕਾਬਲਿਆਂ ਵਿੱਚ ਵਾਹ ਵਾਹ ਖੱਟੀ..
ਰੋਹਿਤ ਗੁਪਤਾ
ਗੁਰਦਾਸਪੁਰ 30 ਸਤੰਬਰ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- (ਗੁਰਦਾਸਪੁਰ)
ਦੇ ਖਿਡਾਰੀ ਵਿਦਿਆਰਥੀਆਂ ਨੇ ਜੋਨਲ ਪੱਧਰੀ ਅਥਲੈਟਿਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨਕਾਰੀ ਕਰਕੇ ਸਕੂਲ ਅਤੇ ਮਾਤਾ- ਪਿਤਾ ਦਾ ਨਾਮ ਪੂਰੇ ਇਲਾਕੇ ਵਿੱਚ ਰੋਸ਼ਨ ਕੀਤਾ ਹੈ।
ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਦੱਸਿਆ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਅਥਲੈਟਿਕਸ ਰਿਲੇਅ ਦੌੜ ਮੁਕਾਬਲਿਆਂ ਵਿੱਚੋਂ (ਅੰਡਰ-14,17,19 ਦੀਆਂ ਛੇ ਟੀਮਾਂ ) ਸੋਨ ਤਮਗਾ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਜਸਲੀਨ ਕੌਰ ਨੇ 3000ਮੀ.ਦੋੜ, ਵੰਸ਼ਿਕਾ ਠਾਕੁਰ ਨੇ ਉੱਚੀ ਛਾਲ, ਏਕਮ ਪ੍ਰੀਤ ਕੌਰ ਨੇ ਜੈਵਲਿੰਨ ਥਰੋ, ਵਿਦਿਆਰਥਣ ਕਸ਼ਿਸ਼ ਨੇ 1500 ਮੀਟਰ ਤੇ ਲੰਬੀ ਛਾਲ, ਮਨਪ੍ਰੀਤ ਕੌਰ ਨੇ 400 ਮੀਟਰ ਅਤੇ ਉੱਚੀ ਛਾਲ ਵਿੱਚੋਂ ਸੋਨ ਤਮਗਾ ਹਾਸਿਲ ਕਰਕੇ ਕੁੜੀਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ।
ਲੜਕਿਆਂ ਵਿੱਚੋਂ ਸੁਖਮਨਪ੍ਰੀਤ ਸਿੰਘ ਨੇ 200 ਅਤੇ 400 ਮੀਟਰ ਦੌੜ, ਸੁਪਨ ਪ੍ਰੀਤ ਸਿੰਘ ਨੇ ਲੰਬੀ ਛਾਲ ਤੇ 4×100 ਮੀਟਰ ਦੌੜ ਵਿੱਚੋਂ ਸੋਨੇ ਦਾ ਤਮਗਾ ਹਾਸਲ ਕਰਕੇ ਪੜ੍ਹਾਈ ਦੇ ਨਾਲ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸੇਦਾਰੀ ਲੈਂਦੇ ਰਹਿਣ ਲਈ ਉਤਸਾ਼ਹਿਤ ਕੀਤਾ ਹੈ। ਇਹਨਾਂ ਮੁਕਾਬਲਿਆਂ ਵਿੱਚੋਂ 24 ਲੜਕੀਆਂ ਅਤੇ 19 ਲੜਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ੍ਹ ਜੋ ਕਿ ਵਿਦਿਆਰਥੀਆਂ ਦੇ ਜਨੂੰਨ,ਮਿਹਨਤ ਅਤੇ ਹੁਨਰ ਦੀ ਪਹਿਚਾਣ ਅਤੇ ਸਬੂਤ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਜੀ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਜੀ ਤੇ ਕੁਲਦੀਪ ਕੌਰ ਜੀ ਦੁਆਰਾ 57 ਖਿਡਾਰੀਆਂ ਜਿਨਾਂ ਵਿੱਚ 32 ਲੜਕੀਆਂ ਅਤੇ 25 ਲੜਕੇ ਸ਼ਾਮਿਲ ਸਨ, ਉਹਨਾਂ ਦੀ ਮਿਹਨਤ ਤੇ ਹਿੰਮਤ ਦੇ ਜਜ਼ਬੇ ਨੂੰ ਵਡਿਆਉਂਦਿਆਂ ਸਨਮਾਨ ਚਿੰਨ ਭੇਂਟ ਕਰਦੇ ਹੋਏ ਵਧਾਈ ਦਿੱਤੀ ਗਈ। ਇਸ ਮੌਕੇ ਡੀ.ਪੀ ਵਿਭਾਗ ਦੇ ਅਧਿਆਪਕ ਸ਼ਮਸ਼ੇਰ ਸਿੰਘ, ਮੈਡਮ ਜਤਿੰਦਰ , ਮੈਡਮ ਨੇਹਾ ਅਤੇ ਬੇਅੰਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-