ਸਰਕਾਰੀ ਛੁੱਟੀਆਂ ਦੌਰਾਨ ਖੁੱਲਣ ਵਾਲੇ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਹੋਵੇ ਸਖ਼ਤ ਕਾਰਵਾਈ- ਧਤੌਂਦਾ
ਚਾਹੇ ਦੂਜੇ ਬੋਰਡਾਂ ਤੋਂ ਮਾਨਤਾ ਪ੍ਰਾਪਤ ਹੀ ਸਕੂਲ ਕਿਉ ਨਾ ਹੋਣ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 11 ਨਵੰਬਰ 2025:- ਪੰਜਾਬ ਸਿੱਖਿਆ ਵਿਭਾਗ ਨੂੰ ਸਰਕਾਰੀ ਗਜ਼ਟਿਡ ਛੁੱਟੀਆਂ ਸੰਬੰਧੀ ਸਾਰੇ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਸੰਬੰਧੀ ਇੱਕੋ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਸਰਕਾਰੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਵਿਦਿਅਕ ਅਦਾਰੇ ਹੋਣ ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਜਰਨਲ ਸਕੱਤਰ ਪੰਜਾਬ ਸੁਰਿੰਦਰ ਧਤੌਂਦਾ ਨੇ ਇਕ ਬਿਆਨ ਪ੍ਰੈੱਸ ਰਿਲੀਜ਼ ਰਾਹੀਂ ਜਾਰੀ ਕੀਤਾ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲ ਸਰਕਾਰੀ ਛੁੱਟੀ ਦੌਰਾਨ ਖੁੱਲੇ ਹੁੰਦੇ ਹਨ, ਕਿਉਕਿ ਇਸ ਦਾ ਸਿੱਧਾ ਅਸਰ ਬੱਚਿਆਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ, ਕਿਉਕਿ ਪਿੰਡਾਂ ਤੇ ਸ਼ਹਿਰਾਂ ਬੱਚੇ ਆਪਸੀ ਭੇਦਭਾਵ ਮਹਿਸੂਸ ਕਰਦੇ ਹਨ ਅਤੇ ਸਰਕਾਰੀ ਹਾਈ ਸਕੂਲਾਂ ਦਾ ਖੁੱਲਣ ਤੇ ਬੰਦ ਹੋਣ ਦਾ ਸਮਾਂ ਸਵੇਰੇ 9 ਵਜ਼ੇ ਤੇ ਬਾਅਦ ਦੁਪਹਿਰ 2 :30 ਮਿੰਟ ਤੱਕ ਤੇ 10+1 ਤੇ 10+2 ਦਾ ਸਮਾਂ 9 ਵਜ਼ੇ ਤੋਂ 2 ਵਜ਼ੇ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਟਾਫ ਨੂੰ ਅਨੁਸ਼ਾਸਨ ਰੱਖਣ ਵਿੱਚ ਕੋਈ ਦਿੱਕਤ ਨਾ ਆਵੇ,ਇਸ ਤਰਾਂ ਸਿੱਖਿਆ ਦਾ ਵਿਕਾਸ ਕਾਇਮ ਰੱਖਣ ਲਈ ਹੇਠਲੇ ਪੱਧਰ ਦੇ ਫੈਸਲੇ ਲੈਣੇ ਚਾਹੀਦੇ ਕਿਉਕਿ ਪੜ੍ਹਾਈ ਲਈ ਅਧਿਆਪਕ ਵਰਗ ਹਮੇਸ਼ਾਂ ਹੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਰਿਹਾ ਹੈ।