ਵੱਡੀ ਖ਼ਬਰ: ਗਵਰਨਰ ਪੰਜਾਬ ਕਟਾਰੀਆ ਨੂੰ ਕਰਨੀ ਸੈਨਾ ਨੇ ਦਿੱਤੀ ਧਮਕੀ
ਚੰਡੀਗੜ੍ਹ, 25 ਦਸੰਬਰ 2025- ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਰਾਜਪਾਲ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ। ਰਾਜ ਸ਼ੇਖਾਵਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਲਿਖਿਆ ਕਿ “ਸੁਣ ਰੇ ਗੁਲਾਬ ਚੰਦ, ਆਪਣੀ ਔਕਾਤ ਵਿੱਚ ਰਹਿ। ਤੂੰ ਪਹਿਲਾਂ ਵੀ ਸਾਡੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕਰ ਚੁੱਕਾ ਹੈਂ। ਹੁਣ ਫਿਰ ਅਪਮਾਨ ਕੀਤਾ ਹੈ।”
