ਵੱਖ-ਵੱਖ ਡਿਊਟੀਆਂ ਰਾਹੀਂ ਆਂਗਣਵਾੜੀ ਵਰਕਰਾਂ ਨੂੰ ਸਰਕਾਰ ਕਰ ਰਹੀ ਹੈ ਪਰੇਸ਼ਾਨ : ਹਰਗੋਬਿੰਦ ਕੌਰ
ਧੱਕਾ ਬੰਦ ਨਾ ਹੋਣ ਦੀ ਸੂਰਤ ਵਿੱਚ ਡਾਇਰੈਕਟਰ ਦਫਤਰ ਘੇਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 22 ਅਪ੍ਰੈਲ 2026 :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੀਮਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿੱਚ ਲਾਈਆਂ ਜਾ ਰਹੀਆਂ ਹਨ ਜਿਵੇਂ ਡਰੱਗ ਸਰਵੇ, ਆਰਥਿਕ ਜਨਗਣਨਾ, ਮੇਨ ਜਨਗਣਨਾ, (ਸੈਂਸਸ) ਵਿੱਚ ਡਿਊਟੀ ਲਾਈ ਜਾ ਰਹੀ ਹੈ ਜਦਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿੱਚ ਆਂਗਣਵਾੜੀ ਵਰਕਰਾਂ ਨੂੰ ਪਹਿਲਾਂ ਤੋਂ ਹੀ ਝੋਕਿਆ ਹੋਇਆ ਹੈ। ਹਰਗੋਬਿੰਦ ਕੌਰ ਨੇ ਕਿਹਾ ਕਿ ਇੱਕ ਪਾਸੇ ਵਿਭਾਗ ਦੀ ਮੰਤਰੀ ਬਲਜੀਤ ਕੌਰ ਵਿਧਾਨ ਸਭਾ ਵਿੱਚ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਕੇਵਲ ਚਾਰ ਘੰਟੇ ਕੰਮ ਕਰਦੀਆਂ ਹਨ ਅਤੇ ਇਹ ਸੋਸ਼ਲ ਵਰਕਰ ਹਨ ਮਾਨਭੱਤੇ ਤੇ ਕੰਮ ਕਰਦੇ ਹਨ, ਇਹਨਾਂ ਨੂੰ ਘੱਟੋ ਘੱਟ ਉਜਰਤਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਦੂਜੇ ਪਾਸੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਚਿੱਠੀਆਂ ਕੱਢ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਰਹੀ ਹੈ ।
ਉਨ੍ਹਾਂ ਕਿਹਾ ਕਿ ਇੱਕ ਚਿੱਠੀ ਕੱਢੀ ਗਈ ਹੈ ਕਿ ਆਂਗਣਵਾੜੀ ਵਰਕਰ ਐਤਵਾਰ ਵੀ ਛੁੱਟੀ ਨਹੀਂ ਕਰਨਗੀਆਂ. ਉਹ ਮਾਵਾਂ ਧੀਆਂ ਯੋਜਨਾ ਦੇ ਸਤਿਕਾਰ ਯੋਜਨਾ ਦੇ ਵਿੱਚ ਫਾਰਮ ਭਰਨ ਗਈਆਂ ਕੀ ਸਰਕਾਰ ਇਸ ਗੱਲ ਤੇ ਜਵਾਬ ਦੇਵੇਗੀ ਕਿ ਆਂਗਣਵਾੜੀ ਵਰਕਰਾਂ ਹੁਣ ਸਰਕਾਰੀ ਕਰਮਚਾਰੀ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ ਕਿ ਉਹ ਮਾਣ ਭੱਤੇ ਉੱਤੇ ਤੇ ਕੰਮ ਕਰਦੀਆਂ ਹਨ। ਉਹਨਾਂ ਦੀਆਂ ਡਿਊਟੀਆਂ ਕਿਉਂ ਲਾਈਆਂ ਜਾ ਰਹੀਆਂ ਹਨ, ਨਾਲ ਹੀ ਜੋ ਮਾਵਾਂ ਧੀਆਂ ਸਕੀਮ ਹੈ ਉਸ ਲਈ ਚਿੱਠੀ ਕੱਢੀ ਹੈ ਕਿ। ਜੇਕਰ ਆਂਗਣਵਾੜੀ ਵਰਕਰ ਨੇ ਸਖੀ ਦੇ ਕੋਡ ਨੰਬਰ ਤੋਂ ਬਿਨਾਂ ਕੋਈ ਫਾਰਮ ਆਪਣੇ ਆਪ ਭਰ ਦਿੱਤਾ ਤਾਂ ਉਸਨੂੰ ਆਂਗਣਵਾੜੀ ਵਰਕਰ ਨੂੰ 25 ਰੁਪਏ ਵੀ ਨਹੀਂ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਜੋ ਆਮ ਆਦਮੀ ਪਾਰਟੀ ਦੀ ਵਲੰਟੀਅਰ ਔਰਤ ਜਿਸ ਨੂੰ ਸਤਿਕਾਰ ਸੁਖੀ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਕਹਿਣ ਤੇ ਹੀ ਔਰਤ ਦਾ ਫਾਰਮ ਭਰੇ। ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਸਖੀ ਨੂੰ 300 ਰੁਪਏ ਪ੍ਰਤੀ ਲਾਭਪਾਤਰੀ ਆਂਗਣਵਾੜੀ ਵਰਕਰ ਨੂੰ 25 ਰੁਪਏ ਪ੍ਰਤੀ ਲਾਭਪਾਤਰੀ ਅਤੇ ਹੈਲਪ ਕਰਨ ਨੂੰ ਕੁਝ ਵੀ ਨਹੀਂ ਦੇ ਰਹੀ । ਉਹਨਾਂ ਨੇ ਕਿਹਾ ਕਿ ਸਰਕਾਰ ਸਤਿਕਾਰ ਸਖੀ ਤੋਂ ਹੀ ਫਾਰਮ ਭਰਾ ਲਵੇ ਤੇ ਉਸਨੂੰ ਹੀ 25 ਰ ਦੇ ਦੇਵੇ। ਆਂਗਣਵਾੜੀ ਵਰਕਰ ਇਹ ਕੰਮ ਨਹੀਂ ਕਰਨਗੀਆਂ। ਪੰਜਾਬ ਸਰਕਾਰ ਵਰਕਰਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ। ਜੇਕਰ ਸਰਕਾਰ ਨੇ ਧੱਕਾ ਬੰਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਡਾਇਰੈਕਟਰ ਦਫਤਰ ਦਾ ਘਰਾਓ ਕੀਤਾ ਜਾਏਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ.।
Click to Follow Babushahi Facebook page →