ਵੋਟਰ ਸੂਚੀ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ—2026—ਲਈ ਵੋਟਰ ਹੈਲਪ ਲਾਈਨ 1950 ਜਾਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਜੂਨ,2026
ਸਪੈਸ਼ਲ ਇੰਨਟੈਸਿਵ ਰਵੀਜ਼ਨ—2026 ਲਈ ਜਿਲ੍ਹਾ ਪੱਧਰ ਤੇ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ/ ਵੋਟਰ ਹੈਲਪ ਡੈਸਟ ਅਤੇ ਵੋਟਰ ਹੈਲਪ ਲਾਈਨ 1950 ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜਿਲ੍ਹਾ ਚੋਣ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਨਟੈਸਿਵ ਰਵੀਜ਼ਨ—2026 ਦਾ ਕੰਮ 25 ਜੂਨ, 2026 ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਅਧੀਨ ਚੋਣ ਹਲਕਾ ਪੱਧਰ ਤੇ ਨਿਯੁਕਤ ਬੀ.ਐਲ.ਓਜ਼ ਆਪਣੇ ਪੋਲਿੰਗ ਏਰੀਏ ਅਧੀਨ ਸਾਰੇ ਵੋਟਰਾਂ ਨੂੰ ਘਰ—ਘਰ ਜਾਂ ਕੇ Enumeration Form (EF) ਦੀ ਇੱਕ—ਇੱਕ ਕਾਪੀ ਦੇਣਗੇ ਅਤੇ ਵੋਟਰ ਦੇ ਵੇਰਵੇ ਭਰਵਾਕੇ ਵਾਪਿਸ ਪ੍ਰਾਪਤ ਕਰਨਗੇ।
ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਮ ਜਨਤਾ /ਵੋਟਰਾਂ ਦੀ ਸਹੂਲਤ ਲਈ ਸਪੈਸ਼ਲ ਇੰਨਟੈਸਿਵ ਰਵੀਜ਼ਨ (SIR) ਦੇ ਸਬੰਧ ਵਿੱਚ ਜਿਲ੍ਹਾ ਪੱਧਰ ਤੇ ਸ਼ਿਕਾਇਤ ਸੈੱਲ (District Grievance Redresal Centre/Complaint Redressal Cell) ਵੋਟਰ ਹੈਲਪ ਡੈਸਕ ਅਤੇ ਵੋਟਰ ਹੈਲਪ ਲਾਈਨ 1950 ਸਥਾਪਿਤ ਕੀਤੇ ਗਏ ਹਨ। ਜ਼ੋ ਕਿ ਹਫਤੇ ਦੇ ਸੱਤੇ ਦਿਨ ਆਮ ਦਿਨਾ ਵਾਗ ਖੁਲ੍ਹਾ ਰਹੇਗਾ। ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਅਪੀਲ ਹੈ, ਕਿ ਸਪੈਸ਼ਲ ਇੰਨਟੈਸਿਵ ਰਵੀਜ਼ਨ—2026 (SIR) ਸਬੰਧੀ ਕੋਈ ਵੀ ਜਾਣਕਾਰੀ/ਸੁਝਾਵ/ਸ਼ਿਕਾਇਤ ਹੋਵੇ ਜ਼ਾਂ ਹੋਰ ਚੋਣਾਂ ਸਬੰਧੀ ਲੋੜੀਂਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਅਤੇ ਈਮੇਲ (grievance.sir26sbsn@gmail.com) ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਸਪੈਸ਼ਲ ਇੰਨਟੈਸਿਵ ਰਵੀਜ਼ਨ—2026 (SIR) ਸਬੰਧੀ ਸ਼ਿਕਾਇਤਾ ਲਈ ਸਹਾਇਕ ਕਮਿਸ਼ਨਰ (ਜਨਰਲ) ਰਮਨਜੀਤ ਨੂੰ ਬਤੌਰ ਨੋਡਲ ਅਫ਼ਸਰ District Grievance Redresal Officer (DGRO)ਲਗਾਇਆ ਗਿਆ ਹੈ। ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਅਪੀਲ ਹੈ, ਕਿ ਸਪੈਸ਼ਲ ਇੰਨਟੈਸਿਵ ਰਵੀਜ਼ਨ ਨਾਲ ਸਬੰਧਤ ਸ਼ਿਕਾਇਤ ਦਿੱਤੀ ਗਈ ਈ.ਮੇਲ ਅਤੇ ਫਿਜੀਕਲੀ ਤੌਰ ਤੇ ਸ਼ਿਕਾਇਤ ਸੈੱਲ, ਗਰਾਊਂਡ ਪੱਧਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼.ਭ.ਸ.ਨਗਰ ਵਿਖੇ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ ਤੇ ਵੀ ਕੀਤੀ ਜਾ ਸਕਦੀ ਹੈ।
- Download Babushahi App
-
-