ਵਪਾਰੀ ਪਹਿਲਾਂ ਹੀ ਮੰਦੀ ਅਤੇ ਟੈਕਸਾਂ ਦੀ ਮਾਰ ਨਾਲ ਮਾਰਿਆ ਉੱਪਰੋਂ ਚੋਰ ਚੁੱਕ ਰਹੇ ਅੱਤ
ਵਪਾਰ ਮੰਡਲ ਦੇ ਪ੍ਰਧਾਨ ਨੇ ਦੁਕਾਨ ਤੇ ਹੋਈ ਚੋਰੀ ਤੋਂ ਬਾਅਦ ਕੱਢੀ ਭੜਾਸ
ਰੋਹਿਤ ਗੁਪਤਾ
ਗੁਰਦਾਸਪੁਰ , 30 ਸਿਤੰਬਰ 2026 :
ਸ਼ਹਿਰ ਦੇ ਹਨੁਮਾਨ ਚੌਂਕ ਵਿੱਚ ਸਥਿਤ ਰੈਡੀਮੇਡ ਦੀ ਦੁਕਾਨ ਤੇ ਚੋਰਾਂ ਵੱਲੋਂ ਪਿਛਲੀ ਕੰਟ ਟੱਪ ਕੇ ਅਤੇ ਛੱਤ ਰਾਹੀ ਦਰਵਾਜ਼ਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੁਕਾਨ ਵਿੱਚ ਪਈ ਕਰੀਬ 80ਹਜ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਹਾਲਾਂਕਿ ਚੋਰਾਂ ਨੇ ਇਸ ਦੇ ਨਾਲ ਇੱਕ ਮਨਿਆਰੀ ਦੀ ਦੁਕਾਨ ਦੀ ਵੀ ਕੰਧ ਟੋੜੀ ਪਰ ਅਨਪਛਾਤੇ ਕਾਰਨਾ ਕਰਨ ਉਸ ਵਿੱਚ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋਏ । ਦੁਕਾਨ ਦੇ ਮਾਲਕ ਨਿਤਿਨ ਮਹਾਜਨ ਅਨੁਸਾਰ ਇਹ ਪੈਸੇ ਅਗਲੇ ਦਿਨ ਕਿਸੇ ਵਪਾਰੀ ਨੂੰ ਦੇਣੇ ਸੀ ਇਸ ਲਈ ਉਹ ਇਹ ਪੈਸੇ ਦੁਕਾਨ ਤੇ ਹੀ ਛੱਡ ਗਿਆ ਸੀ ਪਰ ਅੱਧੀ ਰਾਤ ਨੂੰ ਚੋਰ ਇਹ ਪੈਸੇ ਕੱਢ ਕੇ ਲੈ ਗਏ । ਸ਼ਹਿਰ ਦੇ ਵਿਅਸਤ ਰਹਿਣ ਵਾਲੇ ਇਲਾਕੇ ਵਿੱਚ ਸਥਿਤ ਦੁਕਾਨ ਤੇ ਚੋਰੀ ਹੋਣ ਤੋਂ ਬਾਅਦ ਵਪਾਰ ਮੰਡਲ ਦੇ ਜ਼ਿਲ੍ਾ ਪ੍ਰਧਾਨ ਦਰਸ਼ਨ ਮਹਾਜਨ ਮੌਕੇ ਤੇ ਪਹੁੰਚੇ ਅਤੇ ਵਿਗੜਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਵਪਾਰੀ ਪਹਿਲੇ ਵੀ ਹੀ ਮੰਦੀ ਦੀ ਮਾਰਚ ਝੱਲ ਰਿਹਾ ਹੈ। ਵੱਧ ਰਹੇ ਟੈਕਸਾਂ ਅਤੇ ਉੱਪਰੋਂ ਆਨਲਾਈਨ ਟ੍ਰੇਡਿੰਗ ਨੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਦੂਜੇ ਪਾਸੇ ਚੋਰਾਂ ਨੀ ਅੱਤ ਕਰ ਦਿੱਤੀ ਹੈ । ਇੱਕ ਛੋਟੇ ਜਿਹੇ ਇਹ ਦੁਕਾਨਦਾਰ ਨੇ ਦੁਕਾਨ ਵਿੱਚ ਮਾਲ ਪਾਉਣ ਲਈ ਪੈਸੇ ਦੁਕਾਨ ਤੇ ਰੱਖੇ ਤੇ ਚੋਰ ਰਾਤ ਨੂੰ ਉਹ ਵੀ ਚੋਰੀ ਕਰਕੇ ਲੈ ਗਏ ਹਨ। ਉਹਨਾਂ ਕਿਹਾ ਕਿ ਪੁਲਿਸ ਨੂੰ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
- Download Babushahi App
-
-