ਰੋਡ ਸੇਫਟੀ ਮਹੀਨੇ ਸਬੰਧੀ ਲਾਈਬਰੇਰੀ ਰੋਡ ਗਰਦਾਸਪੁਰ ਵਿਖੇ ਜਾਗਰੂਕਤਾ ਸੈਮੀਨਾਰ
ਪੈਦਲ, ਸਾਈਕਲ ਚਾਲਕਾਂ ਅਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 20 ਜਨਵਰੀ
ਅੱਜ ਟਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਪੈਦਲ ਤੇ ਸਾਈਕਲ ਚਾਲਕਾਂ ਅਤੇ ਆਮ ਪਬਲਿਕ ਲਈ ਜਾਗਰੂਕਤਾ ਸੈਮੀਨਾਰ ਲਾਈਬਰੇਰੀ ਰੋਡ ਗਰਦਾਸਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ ਸੜਕ ਤੇ ਪੈਦਲ ਚਲਦਿਆਂ ਹਾਦਸਿਆਂ ਤੋਂ ਬਚਣ ਲਈ ਦੱਸਿਆ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਸੜਕ ਪਾਰ ਕਰਨ ਸਬੰਧੀ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਸੜਕ ਤੇ ਪੈਦਲ ਚੱਲਦਿਆਂ ਫੁੱਟਪਾਥ ਤੇ ਚੱਲੋ । ਇਹ ਨਾ ਹੋਣ ਦੀ ਸੂਰਤ ਵਿੱਚ ਸੜਕ ਨੂੰ ਛੱਡ ਕੇ ਧੁਰ ਸੱਜੇ ਪਾਸੇ ਚਲੋ ਤਾਂ ਜੋ ਆਉਂਦੀ ਟਰੈਫਿਕ ਤੁਹਾਨੂੰ ਦਿਖਾਈ ਦੇਵੇ ਅਤੇ ਪਿਛੇ ਆਉਂਦੀ ਟਰੈਫਿਕ ਦੀ ਆਵਾਜ ਵੀ ਸੁਣ ਸਕੇ। ਰਾਤ ਨੂੰ ਸੜਕਾਂ ਤੇ ਚਲਦੇ ਸਮੇਂ ਹਮੇਸ਼ਾ ਚਿੱਟੇ ਕੱਪੜੇ ਪਾਓ ਜਾਂ ਕੋਈ ਚਿੱਟਾ ਰੁਮਾਲ ਆਦੀ ਕੋਲ ਹੱਥ ਵਿੱਚ ਰੱਖੋ ਜਾਂ ਟਾਰਚ ਹੱਥ ਵਿੱਚ ਰੱਖੋ । ਸੜਕਾਂ ਤੇ ਝੁੰਡ ਬਣਾ ਕੇ ਨਾ ਚਲੋ। ਸੜਕਾਂ ਨੂੰ ਪਾਰ ਕਰਨ ਵੇਲੇ ਬਣੇ ਰਾਹਾਂ ਤੋਂ ਹੀ ਪਾਰ ਕਰੋ, ਕਦੇ ਵੀ ਸੜਕ ਦੌੜ ਕੇ ਪਾਰ ਨਾ ਕਰੋ।
ਸੜਕਾਂ ਤੇ ਅਣਗਹਿਲੀ ਨਾਲ ਨਾ ਚੱਲੋ । ਟਰੈਫਿਕ ਨਿਯਮਾਂ, ਇਸ਼ਾਰਿਆਂ ਤੇ ਚਿੰਨਾਂ ਨਿਸ਼ਾਨੀਆਂ ਦੀ ਪਾਲਣਾ ਕਰੋ । ਇਹ ਤੁਹਾਡੇ ਸਾਰਿਆਂ ਲਈ ਸੁਰੱਖਿਤ ਸਫਰ ਸਹਾਈ ਹੋਣਗੇ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।
ਟੂ ਵੀਲਰ ਤੇ ਚਲਦੇ ਸਮੇਂ ਹਮੇਸ਼ਾ ਹੈਲਮਟ ਦੀ ਵਰਤੋਂ ਕਰੋ ਤੇ ਹੈਲਪ ਲਾਈਨ ਨੰਬਰ 112 10 ਤੇ 30 1930 ਬਾਰੇ ਜਾਗਰੂਕ ਕੀਤਾ ਗਿਆ।
ਸੈਮੀਨਾਰ ਵਿੱਚ ਪਵਨ ਕੁਮਾਰ ਬਬਾ ਇਵਿਨਾਸ਼ ਕੁਮਾਰ ਅਤੇ ਰਜਿੰਦਰ ਸਿੰਘ ਵਿਲੀਅਮ ਆਦਿ ਨੇ ਹਿੱਸਾ ਲਿਆ।