ਬਰਨਾਲਾ : ਲੱਖਾਂ ਦੀ ਚੋਰੀ ਕਰਨ ਵਾਲੇ Inter-District Gang ਦੇ 2 ਮੈਂਬਰ ਕਾਬੂ; 9 ਤੋਲੇ Gold ਤੇ Brezza ਕਾਰ ਬਰਾਮਦ
ਕਮਲਜੀਤ ਸਿੰਘ/ ਬਾਬੂਸ਼ਾਹੀ ਬਿਊਰੋ
ਬਰਨਾਲਾ, 27 ਜੂਨ:
ਪੰਜਾਬ ਦੀ ਬਰਨਾਲਾ ਪੁਲਿਸ ਨੇ ਇੱਕ ਬੇਹੱਦ ਸ਼ਲਾਘਾਯੋਗ ਕਾਰਵਾਈ ਕਰਦਿਆਂ ਪਿੰਡ ਬਖਤਗੜ੍ਹ ਵਿਖੇ ਹੋਈ ਲੱਖਾਂ ਰੁਪਏ ਦੀ ਹਾਈ-ਪ੍ਰੋਫਾਈਲ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਨਾਮੀ ਅੰਤਰ-ਜ਼ਿਲ੍ਹਾ ਚੋਰ ਗਿਰੋਹ (Inter-District Thief Gang) ਦਾ ਪਰਦਾਫਾਸ਼ ਕਰਦਿਆਂ ਇਸ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਪੁਲਿਸ ਨੇ ਲਗਭਗ 9 ਤੋਲੇ ਸੋਨੇ ਦੇ ਗਹਿਣੇ (ਜਿਨ੍ਹਾਂ ਦੀ International Market ਵੈਲਿਊ ਕਰੀਬ 13 ਤੋਂ 14 ਲੱਖ ਰੁਪਏ ਹੈ) ਅਤੇ ਵਾਰਦਾਤਾਂ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਇੱਕ ਦਿੱਲੀ ਨੰਬਰ ਦੀ ਬ੍ਰੇਜ਼ਾ (Brezza) ਗੱਡੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਡੀ.ਐੱਸ.ਪੀ. ਬਰਨਾਲਾ ਸਤਬੀਰ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਲੰਘੀ 10 ਜੂਨ ਨੂੰ ਪਿੰਡ ਬਖਤਗੜ੍ਹ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੇ ਘਰ ਚੋਰਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਥਾਣਾ ਸਦਰ ਬਰਨਾਲਾ ਵਿਖੇ FIR ਨੰਬਰ 113/26 ਦਰਜ ਕੀਤੀ ਗਈ ਸੀ। ਮਾਮਲੇ ਦੀ Investigation ਲਈ ਐੱਸ.ਐੱਚ.ਓ. ਸਦਰ ਇੰਸਪੈਕਟਰ ਜਗਜੀਤ ਸਿੰਘ, ਚੌਕੀ ਇੰਚਾਰਜ ਪੱਖੋਂ ਕੈਂਚੀਆਂ ਥਾਣੇਦਾਰ ਬਲਜਿੰਦਰ ਸਿੰਘ ਅਤੇ ਸੀ.ਆਈ.ਏ. (CIA) ਸਟਾਫ਼ ਦੀਆਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸਨ। ਪੁਲਿਸ ਟੀਮਾਂ ਨੇ High-Tech CCTV ਫੁਟੇਜ, ਹਿਊਮਨ ਇੰਟੈਲੀਜੈਂਸ (Human Intelligence) ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਫਿਰੋਜ਼ਪੁਰ ਦੀ ਬਾਬਾ ਬਸਤੀ ਦੇ ਰਹਿਣ ਵਾਲੇ ਤਿੰਨ ਸ਼ਾਤਰ ਮੁਲਜ਼ਮਾਂ—ਜੋਗੀ, ਸੰਮਾ ਅਤੇ ਅਜੇ—ਦੀ ਪਛਾਣ ਕੀਤੀ, ਜਿਨ੍ਹਾਂ ਵਿੱਚੋਂ ਜੋਗੀ ਅਤੇ ਅਜੇ ਨੂੰ ਦਬੋਚ ਲਿਆ ਗਿਆ ਹੈ ਜਦਕਿ ਮੁੱਖ ਦੋਸ਼ੀ ਸੰਮਾ ਅਜੇ ਵੀ ਫ਼ਰਾਰ ਚੱਲ ਰਿਹਾ ਹੈ।
ਪੁਲਿਸ ਪੁੱਛਗਿੱਛ (Police Interrogation) ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਪੇਸ਼ੇਵਰ ਅਤੇ ਬੇਹੱਦ ਖ਼ਤਰਨਾਕ ਅਪਰਾਧੀ ਹਨ, ਜਿਨ੍ਹਾਂ 'ਤੇ ਪਹਿਲਾਂ ਹੀ ਦਰਜਨਾਂ ਮੁਕੱਦਮੇ ਦਰਜ ਹਨ। ਮੁਲਜ਼ਮ ਜੋਗੀ 'ਤੇ ਚੋਰੀ ਤੇ ਡਕੈਤੀ ਦੇ 16 ਪਰਚੇ, ਫ਼ਰਾਰ ਸੰਮਾ 'ਤੇ 20 ਅਤੇ ਅਜੇ 'ਤੇ 2 FIRs ਪਹਿਲਾਂ ਹੀ ਦਰਜ ਹਨ। ਫਿਰੋਜ਼ਪੁਰ ਪੁਲਿਸ ਦੀ ਸਖ਼ਤੀ ਕਾਰਨ ਖ਼ੁਦ ਨੂੰ ਬਚਾਉਣ ਲਈ ਇਨ੍ਹਾਂ ਨੇ ਲੁਧਿਆਣਾ, ਬਰਨਾਲਾ ਅਤੇ ਮਾਨਸਾ ਵਰਗੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਨੂੰ Target ਕਰਨਾ ਸ਼ੁਰੂ ਕੀਤਾ ਸੀ। ਇਹ ਮੁਲਜ਼ਮ ਆਮ ਕੱਪੜਿਆਂ ਵਿੱਚ ਪਿੰਡਾਂ ਦੀ ਰੈਕੀ (Reece) ਕਰਦੇ ਸਨ ਅਤੇ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਜਦੋਂ ਲੋਕ ਘਰਾਂ ਦੇ ਅੰਦਰ ਹੁੰਦੇ ਸਨ, ਤਾਂ ਸੁੰਨਸਾਨ ਦਾ ਫਾਇਦਾ ਉਠਾ ਕੇ ਲਾਕਰ ਤੋੜ ਦਿੰਦੇ ਸਨ। ਇਨ੍ਹਾਂ ਨੇ ਬਖਤਗੜ੍ਹ ਵਾਲੇ ਦਿਨ ਹੀ ਪਿੰਡ ਭੂਤਨੇ ਵਿਖੇ ਵੀ ਇੱਕ ਹੋਰ ਚੋਰੀ ਕੀਤੀ ਸੀ। ਹਾਲਾਂਕਿ ਪੀੜਤ ਪਰਿਵਾਰ ਨੇ 26 ਤੋਲੇ ਸੋਨਾ ਚੋਰੀ ਹੋਣ ਦੀ ਗੱਲ ਕਹੀ ਸੀ, ਇਸ ਲਈ ਪੁਲਿਸ ਦਾ ਮੰਨਣਾ ਹੈ ਕਿ ਬਾਕੀ ਰਹਿੰਦਾ ਮਾਲ ਫ਼ਰਾਰ ਮੁਲਜ਼ਮ ਸੰਮਾ ਦੀ Arrest ਤੋਂ ਬਾਅਦ ਹੀ ਰਿਕਵਰ ਹੋਵੇਗਾ। ਫਿਲਹਾਲ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਚੋਰੀ ਦਾ ਮਾਲ ਖਰੀਦਣ ਵਾਲੇ ਜਵੈਲਰਜ਼ (Jewellers) ਦਾ ਪਤਾ ਲਗਾਇਆ ਜਾ ਸਕੇ ਅਤੇ ਮੁਲਜ਼ਮਾਂ ਦਾ Dope Test ਵੀ ਕਰਵਾਇਆ ਜਾ ਰਿਹਾ ਹੈ।
- Download Babushahi App
-
-