ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 16 ਅਪ੍ਰੈਲ 2026
ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਰਾਹੋਂ ਵਿਖੇ ਇੱਕ ਅਵੇਅਰਨੈੱਸ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੁੱਧ ਦੀਆਂ ਡੇਅਰੀਆਂ, ਰੈਸਟੋਰੈਂਟ, ਫਾਸਟ ਫੂਡ, ਹਲਵਾਈ ਆਦਿ ਦੀਆਂ ਦੁਕਾਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ।
ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਫ਼ਸਰ ਸ. ਵਿਕਰਮਜੀਤ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਗਿਆ। ਉਨ੍ਹਾਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਸ਼ੁੱਧਤਾ ਰੱਖਣ ਦੀ ਅਪੀਲ ਕੀਤੀ ਗਈ। ਮੌਕੇ 'ਤੇ ਦੁਕਾਨਦਾਰਾਂ ਵੱਲੋਂ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਵੀ ਟੈਸਟਿੰਗ ਲਈ ਦਿੱਤੇ ਗਏ। ਪਨੀਰ ਉਤਪਾਦਕਾਂ ਨੂੰ ਖੁਦ ਹੀ ਸ਼ੁੱਧ ਪਨੀਰ ਤਿਆਰ ਕਰਨ ਬਾਰੇ ਹਦਾਇਤ ਕੀਤੀ ਗਈ। ਪਨੀਰ ਬਣਾਉਣ ਲਈ Citric Acid (ਨਿੰਬੂ ਦਾ ਸਤ ਜਾਂ ਸਿਰਕਾ) ਵਰਤਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੂੰ ਭਰੋਸੇਯੋਗ ਵਿਅਕਤੀਆਂ ਤੋਂ ਦੁੱਧ ਖਰੀਦਣ ਦੀ ਹਦਾਇਤ ਵੀ ਕੀਤੀ ਗਈ।
ਮੌਕੇ 'ਤੇ ਫੂਡ ਸੇਫਟੀ ਵੈਨ ਰਾਹੀਂ ਅਵੇਅਰਨੈੱਸ ਵੀ ਕੀਤੀ ਗਈ ਅਤੇ ਫੂਡ ਸੇਫਟੀ ਪ੍ਰਤੀ ਜਾਗਰੂਕਤਾ ਵਾਲੇ ਪੈਂਫਲੇਟ ਵੀ ਵੰਡੇ ਗਏ। ਕੋਈ ਵੀ ਦੁਕਾਨਦਾਰ ਜਾਂ ਆਮ ਵਿਅਕਤੀ ਖਾਣ-ਪੀਣ ਦਾ ਕੋਈ ਵੀ ਪਦਾਰਥ, ਫੂਡ ਸੇਫਟੀ ਵਿਭਾਗ ਨਾਲ ਸੰਪਰਕ ਕਰਕੇ, ਟੈਸਟ ਕਰਵਾ ਸਕਦਾ ਹੈ।
ਆਉਣ ਵਾਲੇ ਦਿਨਾਂ ਵਿੱਚ, ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਭਰੋਸੇਯੋਗ ਅਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਖਰੀਦ ਕੀਤੀ ਜਾਵੇ।
Click to Follow Babushahi Facebook page →