ਸੁਖਬੀਰ ਸਿੰਘ ਬਾਦਲ ਨੇ ਕੀਤਾ ਵ੍ਰਿੰਦਾਵਨ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਸਾਂਝਾ
ਜਗਰਾਉੰ 16 ਅਪ੍ਰੈਲ (ਦੀਪਕ ਜੈਨ)
ਵ੍ਰਿੰਦਾਵਨ ਵਿਖੇ ਵਾਪਰੇ ਹਾਦਸੇ ਦੀ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ ।ਇਸ ਘਟਨਾ ਵਿਚ ਸ਼ਹਿਰ ਦੇ ਨਾਮੀ ਪਰਿਵਾਰ ਨਰੇਸ਼ ਕਟਾਰੀਆ ਰਾਜੂ ਦਾ ਬੇਟਾ ਇਸ਼ਾਨ ਕਟਾਰੀਆ, ਮਸ਼ਹੂਰ ਕਾਲਾ ਬੁੱਕ ਸਟਾਲ ਦੇ ਮਾਲਕ ਚਰਨਜੀਤ ਸਿੰਘ ਕਾਲਾ ਬਹਿਲ ,ਉਹਨਾਂ ਦੀ ਧਰਮ ਪਤਨੀ ਚੰਦਨ ਬਹਿਲ (ਪਿੰਕੀ), ਕਵਿਤਾ ਬਹਿਲ ਤੇ ਉਹਨਾਂ ਦਾ ਬੇਟਾ ਮਧੁਰ ਬਹਿਲ ਅਤੇ ਓਮੇਸ਼ ਸ਼ਰਮਾ ਦੇ ਬੇਟੇ ਰਿਸ਼ਭ ਸ਼ਰਮਾ ਦੀ ਮੌਤ ਨਾਲ ਸ਼ਹਿਰ ਵਾਸੀ ਡੂੰਘੇ ਸਦਮੇ ਵਿਚ ਨੇ।ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਚੇਚੇ ਤੌਰ 'ਤੇ ਜਗਰਾਉੰ ਪੁੱਜੇ ਜਿੱਥੇ ਸੁਖਬੀਰ ਸਿੰਘ ਬਾਦਲ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ: ਬਾਦਲ ਨੇ ਆਖਿਆ ਕਿ ਇਸ ਵੱਡੇ ਹਾਦਸੇ ਨੇ ਪੂਰਾ ਪੰਜਾਬ ਕੰਬਾ ਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਇਸ ਤਰਾਂ ਇਕੋ ਸ਼ਹਿਰ ਵਿਚੋਂ ਅਚਨਚੇਤ 6 ਲੋਕਾਂ ਦਾ ਤੁਰ ਜਾਣਾ ਬੇਹੱਦ ਉਦਾਸ ਕਰ ਦਿੰਦਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕੇ ਜਿਵੇਂ ਦੋ ਪਹੀਆ ਵਾਹਨਾਂ ‘ਤੇ ਹੈਲਮਟ ਪਾਉਣਾ ਕਾਨੂੰਨੀ ਤੌਰ ‘ਤੇ ਲਾਜ਼ਮੀ ਕੀਤਾ ਗਿਆ ਹੈ, ਉਸੇ ਤਰ੍ਹਾਂ ਦਰਿਆਵਾਂ, ਨਹਿਰਾਂ ਅਤੇ ਜਿੱਥੇ ਵੀ ਬੋਟਿੰਗ ਜਾਂ ਪਾਣੀ ਨਾਲ ਸੰਬੰਧਿਤ ਗਤੀਵਿਧੀਆਂ ਹੁੰਦੀਆਂ ਹਨ, ਉੱਥੇ ਲਾਈਫ ਜੈਕਟ ਪਾਉਣਾ ਵੀ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ।
ਹਾਲ ਹੀ ਵਿੱਚ ਹੋ ਰਹੀਆਂ ਦੁਰਘਟਨਾਵਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ, ਤਾਂ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ । ਸ: ਬਾਦਲ ਨੇ ਆਖਿਆ ਕਿ ਘਟਨਾ ਨਾਲ ਜੁੜੀਆਂ ਊਣਤਾਈਆਂ ਦਾ ਜੱਗ ਜਾਹਿਰ ਹੋਣਾ ਸਰਕਾਰ ਦੀ ਵੱਡੀ ਨਕਾਮੀ ਦਾ ਸਬੂਤ ਹੈ। ਸ: ਬਾਦਲ ਨੇ ਆਖਿਆ ਕਿ ਸਰਕਾਰਾਂ ਲਈ ਇਹ ਸੁਭਾਵਿਕ ਘਟਨਾ ਹੋ ਸਕਦੀ ਹੈ ਪ੍ਰੰਤੂ ਜਿੰਨ੍ਹਾਂ ਘਰਾਂ ਦੇ ਜੀਅ ਤੁਰ ਗਏ ਹਨ ਉਨ੍ਹਾਂ ਦਾ ਹਾਲ ਪੁੱਛਿਆ ਹੀ ਜਾਣੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜ੍ਹਤ ਪਰਿਵਾਰਾਂ ਲਈ ਯੋਗ ਰਾਹਤ ਫੰਡ ਜਾਰੀ ਕਰਨਾ ਚਾਹੀਦਾ ਹੈ। ਇਸ ਮੌਕੇ ਨਾਲ ਐੱਸ.ਆਰ.ਕਲੇਰ ਹਲਕਾ ਇੰਚਾਰਜ ਆਦਿ ਹਾਜ਼ਰ ਸਨ।
ਇਸ ਮੌਕੇ ਨਾਲ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਐੱਸ.ਆਰ.ਕਲੇਰ ਹਲਕਾ ਇੰਚਾਰਜ, ਐਸ.ਜੀ.ਪੀ.ਸੀ.ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਦਾਖਾ, ਹਰਪ੍ਰੀਤ ਸਿੰਘ ਸਿਮਕ ਹਲਕਾ ਇੰਚਾਰਜ ਗਿੱਲ,ਜ਼ਿਲ੍ਹਾ ਪ੍ਰਧਾਨ ਸ.ਚੰਦ ਸਿੰਘ ਡੱਲਾ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਓਂ ਦਵਿੰਦਰਜੀਤ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸ. ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ ,ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਐਸ ਸੀ ਵਿੰਗ ਹਲਕਾ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਆਈ ਟੀ ਵਿੰਗ ਹਲਕਾ ਕੋਆਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਸੀਨੀਅਰ ਯੂਥ ਆਗੂ ਸੰਦੀਪ ਸਿੰਘ ਮੱਲ੍ਹਾ,ਸੀਨੀਅਰ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ,ਸੀਨੀਅਰ ਅਕਾਲੀ ਆਗੂ ਗੁਰਿੰਦਰਜੀਤ ਸਿੰਘ ਰੂੰਮੀ, ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬੌਬੀ, ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਬੱਸੂਵਾਲ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਰਪੰਚ ਜਸਵੀਰ ਸਿੰਘ ਦੇਹੜਕਾ,ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਯੂਥ ਆਗੂ ਹਰਦੀਪ ਮਾਣੂੰਕੇ, ਜਗਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।
Click to Follow Babushahi Facebook page →