ਫੂਡ ਸੇਫਟੀ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਨੇ ਲਾਇਆ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 7 ਅਪ੍ਰੈਲ
ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਫੂਡ
ਸੇਫਟੀ ਸ਼ਾਖਾ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਦੀ ਅਗੁਵਾਈ ਹੇਠ ਫੂਡ ਸੇਫਟੀ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਖਾਦ ਪਦਾਰਥਾਂ ਦੀ ਚੈਕਿੰਗ ਲਈ ਇਕ ਕੈਂਪ ਲਗਾਇਆ ਗਿਆ ਜਿਸ ਵਿੱਚ ਫੂਡ ਸੇਫਟੀ ਆਨ ਵ੍ਹੀਲ ਵੈਨ ਵੱਲੋ ਦੁੱਧ, ਪਨੀਰ, ਮਸਾਲੇ ਆਦਿ ਦੇ ਸੈਂਪਲ ਚੈੱਕ ਕਰਕੇ ਮੌਕੇ ਤੇ ਰਿਪੋਰਟ ਦਿੱਤੀ ਗਈ ਅਤੇ ਦੁਕਾਨਦਾਰਾਂ ਨੂੰ fssai ਦੇ ਨਿਯਮਾਂ ਬਾਰੇ ਦੱਸਿਆ ਗਿਆ।
ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਨੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁਹਇਆ ਕਰਵਾਉਣ ਲਈ ਸਰਕਾਰ ਲਗਾਤਰ ਯਤਨ ਕਰ ਰਹੀ ਹੈ। ਲੋਕਾਂ ਨੂੰ ਖਾਦ ਪਦਾਰਥਾਂ ਦੀ ਗੁਣਵੱਤਾ ਬਾਰੇ ਦੱਸਿਆ ਜਾ ਰਿਹਾ ਹੈ। ਜਾਗਰੂਕਤਾ ਦੇ ਨਾਲ ਹੀ ਸੰਪਲਿੰਗ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ।
ਅੱਜ ਗੁਰਦਾਸਪੁਰ ਵਿਖੇ ਇਕ ਕੈਂਪ ਲਗਾਇਆ ਗਿਆ। ਇਸ ਦੌਰਾਨ ਮੋਬਾਈਲ ਯੂਨਿਟ ਵੱਲੋਂ ਖਾਦ ਪਦਾਰਥਾਂ ਦੇ ਸੈਂਪਲ ਚੈੱਕ ਕੀਤੇ ਗਏ। ਮੌਕੇ ਤੇ ਰਿਪੋਰਟ ਦਿੱਤੀ ਗਈ। ਇਸ ਮੌਕੇ ਦੁਕਾਨਦਾਰਾਂ ਨੂੰ fssai ਦੇ ਨਿਯਮਾਂ ਬਾਰੇ ਦੱਸਿਆ ਗਿਆ। 12 ਗੋਲਡਨ ਨਿਯਮਾਂ ਸਬੰਧੀ ਪਰਚੇ ਵੰਡੇ ਗਏ।
ਉਨਾਂ ਦੱਸਿਆ ਕਿ ਖਾਦ ਪਦਾਰਥਾਂ ਦੀ ਵਿੱਕਰੀ ਸਬੰਧੀ ਸਰਕਾਰ ਨੇ ਹੁਨ ਦੇਢ ਕਰੋੜ ਤੱਕ ਦੀ ਲਿਮਟ ਤੱਕ ਰਜਿਸਟ੍ਰੇਸ਼ਨ ਅਤੇ ਡੇਢ ਕਰੋੜ ਤੋਂ ਲੇ ਕੇ 30 ਕਰੋੜ ਤੱਕ ਸਟੇਟ ਲਾਇਸੈਂਸ ਦੀ ਮਨਜ਼ੂਰੀ ਦੇ ਦਿੱਤੀ ਹੈ । 30 ਕਰੋੜ ਤੱਕ ਦੇ ਲਿਮਟ ਤੋਂ ਵੱਧ ਤੇ ਸੈਂਟਰ ਲਾਇਸੈਂਸ ਜਾਰੀ ਹੋਵੇਗਾ। ਖੇਤਰ ਦੇ ਸਮੂਹ ਦੁਕਾਨਦਾਰਾਂ ਨੂੰ ਜਰੂਰੀ ਹਿਦਾਇਤਾਂ ਦੀ ਪਾਲਣਾ ਸਬੰਧੀ ਕਿਹਾ ਗਿਆ ਹੈ।
ਇਸ ਮੌਕੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ, ਮਾਸ ਮੀਡਿਆ ਅਫ਼ਸਰ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Click to Follow Babushahi Facebook page →