ਪੰਜਾਬ ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਨੇ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ
ਅਸ਼ੋਕ ਵਰਮਾ
ਮਾਨਸਾ , 27 ਜਨਵਰੀ 2026 :ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮਾਨਸਾ ਨੇ ਆਪਣੇ ਪੈਨਸ਼ਨਰ ਦਫਤਰ ਵਿੱਚ ਰਾਸ਼ਟਰੀ ਝੰਡਾ ਲਹਿਰਾ ਕੇ 77ਵਾਂ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਝੰਡੇ ਨੂੰ ਸਲੂਟ ਦੇ ਕੇ ਸਲਾਮੀ ਦਿੱਤੀ ਗਈ। ਸੀ.ਡੀ.ਆਈ. ਦੀ ਡਿਊਟੀ ਜਗਜੀਤ ਸਿੰਘ ਨੰਗਲ ਕਲਾਂ ਵੱਲੋਂ ਨਿਭਾਈ ਗਈ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸੰਬੋਧਨ ਕਰਦਿਆ ਦੱਸਿਆ ਗਿਆ ਕਿ ਪੈਨਸ਼ਨਰ ਦਫਤਰ ਦੀ ਆਪਣੀ ਬਿਲਡਿੰਗ ਹੋਂਦ ਵਿੱਚ ਆਉਣ ਤੇ ਪਿਛਲੇ 2 ਸਾਲਾਂ ਤੋਂ ਸਾਰੇ ਸਮਾਰੋਹ ਮਨਾਏ ਜਾ ਰਹੇ ਹਨ।ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਅੱਜ ਦੇ ਦਿਨ 26 ਜਨਵਰੀ-1950 ਨੂੰ ਆਜਾਦ ਭਾਰਤ ਦੇਸ਼ ਅੰਦਰ ਸਵਿਧਾਨ ਲਾਗੂ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਸੁਚੱਜਾ ਜੀਵਨ ਬਤੀਤ ਕਰਨ ਲਈ ਮੌਲਿਕ ਅਧਿਕਾਰ ਬਣਾਏ ਗਏ ਹਨ, ਜੋ ਸਾਡੀ ਰੱਖਿਆਤਮਿਕ ਪ੍ਰਣਾਲੀ ਹਨ। ਪ੍ਰਧਾਨ ਵੱਲੋਂ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਪੈਨਸ਼ਨਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਫਲੇਲ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਪ੍ਰੀਤਮ ਸਿੰਘ ਬੁਢਲਾਡਾ, ਨਰੋਤਮ ਸਿੰਘ ਚਹਿਲ, ਲਾਭ ਸਿੰਘ ਚੋਟੀਆਂ, ਰਾਜ ਸਿੰਘ ਭੈਣੀਬਾਘਾ, ਅਮਰਜੀਤ ਸਿੰਘ ਗੋਬਿੰਦਪੁਰਾ, ਬਿੱਕਰ ਸਿੰਘ ਕੈਸ਼ੀਅਰ, ਪਾਲਾ ਸਿੰਘ, ਪਵਿੱਤਰ ਸਿੰਘ, ਹਰਦੀਪ ਸਿੰਘ, ਸੀਤਾ ਰਾਮ, ਹਰਪਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਆਦਿ ਸਮੇਤ ਕਰੀਬ 60 ਮੈਂਬਰ ਹਾਜ਼ਰ ਸਨ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਭਾਈਰੂਪਾ ਅਤੇ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਬਾਖੂਬੀ ਨਿਭਾਈ ਗਈ।