ਪੈਨਸ਼ਨਰ ਐਸੋਸੀਐਸਨ ਸਰਕਲ ਕਾਰਜਕਾਰੀ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਜੂਨ 2026- ਪੈਨਸ਼ਨਰ ਅਸੋਸੀਐਸਨ ਸਰਕਲ ਕਾਰਜਕਾਰੀ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਕੁਲਵਿੰਦਰ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੈਨਸ਼ਨਰਾਂ ਦੇ ਮੁਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਡਿਪਟੀ ਸਕੱਤਰ ਸ੍ਰੀ ਸ਼ਿਵ ਕੁਮਾਰ ਤਿਵਾੜੀ ਵੱਲੋਂ ਸੂਬਾ ਪੱਧਰੀ ਰਿਪੋਰਟਿੰਗ ਕੀਤੀ। ਪਿਛਲੇ ਸਮੇਂ ਦੌਰਾਨ ਕੀਤੇ ਸ਼ੰਘਰਸ਼ਾਂ ਦਾ ਰੀਵਿਊ ਕੀਤਾ ਗਿਆ ਅਤੇ ਆਉਣ ਵਾਲੇ ਸ਼ੰਘਰਸ਼ਾਂ ਦੀ ਰਣਨੀਤੀ ਤਿਆਰ ਕੀਤੀ ਗਈ। ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ18%ਡੀ ਏ ਦੇਣ ਲਈ ਟਾਲ ਮਟੋਲ ਕਰ ਰਹੀ ਹੈ ਜਦੋਂ ਕਿ ਪੀ ਸੀ ਐਸ ਅਤੇ ਆਈ ਪੀ ਐਸ 60%ਡੀ ਏ ਲੈ ਰਹੇ ਹਨ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਨੂੰ 42% ਡੀ ਏ ਦਿਤਾ ਜਾ ਰਿਹਾ ਹੈ। ਅੱਜ ਦੀ ਮੀਟਿੰਗ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਦੋਹਰਾ ਮਾਪਦੰਡ ਛੱਡ ਕੇ ਡੀ ਏ ਦਾ ਫ਼ਰਕ ਦੁਰ ਕਰਕੇ 60% ਕੀਤਾਂ ਜਾਵੇ ।
- Download Babushahi App
-
-