ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਹੰਗਾਮੀ ਹਾਲਾਤਾਂ ਦੌਰਾਨ 8 ਯੂਨਿਟ ਖ਼ੂਨ ਦਾਨ ਕੀਤਾ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2026 :ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਦਿੱਲੀ ਹਾਰਟ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਐਨਐਫਐਲ ਦੇ ਸੇਵਾਦਾਰ ਅਮਨਦੀਪ ਇੰਸਾਂ ਪੁੱਤਰ ਭਾਗ ਸਿੰਘ, ਰਵੀ ਇੰਸਾਂ ਪੁੱਤਰ ਦਿਆਲ ਇੰਸਾਂ (ਪਿੰਡ ਕੌਲੀ ਮਾਜਰਾ ਬਲਾਕ ਲਾਲੜੂ ਜ਼ਿਲਾ ਮੋਹਾਲੀ ਹਾਲਆਬਾਦ ਬਠਿੰਡਾ ਕੈਂਟ), ਗੁਰਬੰੰਸ ਸਿੰਘ ਗਿੱਲ ਪੁੱਤਰ ਕੁਲਵੰਤ ਸਿੰਘ ਅਤੇ ਸੁਰੇਸ਼ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਮਾਨਸਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਭੱਟੀ ਰੋਡ ਦੇ ਸੇਵਾਦਾਰ ਹਰਪ੍ਰੀਤ ਸ਼ਰਮਾ ਇੰਸਾਂ, ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਸੰਚਿਤ ਇੰਸਾਂ ਪੁੱਤਰ ਨਰਿੰਦਰ ਇੰਸਾਂ (ਇੰਦੀ) ਨੇ ਅਤੇ ਇੱਕ ਮਰੀਜ਼ ਵਾਸੀ ਤੇਲਾਂਵਾਲੀ ਜ਼ਿਲਾ ਹਿਸਾਰ ਹਰਿਆਣਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਪ੍ਰਤਾਪ ਨਗਰ ਦੇ ਪੇ੍ਰਮੀ ਸੇਵਕ ਜਗਜੀਤ ਇੰਸਾਂ ਅਤੇ ਏਰੀਆ ਮਹਿਣਾ ਚੌਂਕ ਦੇ ਸੇਵਾਦਾਰ ਅਸ਼ੋਕ ਇੰਸਾਂ ਪੁੱਤਰ �ਿ ਕ੍ਰਿਸ਼ਨ ਕੁਮਾਰ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਸੰਚਿਤ ਇੰਸਾਂ ਨੇ 18 ਸਾਲ ਦੀ ਉਮਰ ਪੂਰੀ ਹੋਣ ਤੇ ਅੱਜ ਪਹਿਲੀ ਵਾਰ ਜਦੋਂਕਿ ਜਗਜੀਤ ਇੰਸਾਂ ਨੇ 55ਵੀਂ ਵਾਰ ਅਤੇ ਅਸ਼ੋਕ ਇੰਸਾਂ ਨੇ 27ਵੀਂ ਵਾਰ ਖ਼ੂਨਦਾਨ ਕੀਤਾ।
- Download Babushahi App
-
-