ਟ੍ਰਾਈਡੈਂਟ ਵੱਲੋਂ ਕਿਸਾਨਾਂ ਦੇ ਨਾਲ ਮਿਲ ਕੇ 2,000 ਏਕੜ ਤੋਂ ਵੱਧ ਖੇਤਰ ਵਿੱਚ ਰੋਕੀ ਗਈ ਪਰਾਲੀ ਸਾੜਨ ਦੀ ਪ੍ਰਥਾ
ਚੰਡੀਗੜ੍ਹ / ਪੰਜਾਬ , 23 ਨਵੰਬਰ 2025:
ਪਰੀਆਵਰਨ ਸੁਰੱਖਿਆ ਅਤੇ ਪਿੰਡਾਂ ਦੇ ਵਿਕਾਸ ਵਾਸਤੇ ਆਪਣੇ ਲਗਾਤਾਰ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਦੇਸ਼ ਦੇ ਅਗਵਾਈ ਕਰਦੇ ਗਲੋਬਲ ਟੈਕਸਟਾਈਲ ਸਮੂਹ ਟ੍ਰਾਈਡੈਂਟ ਗਰੁੱਪ ਨੇ ਪਰਾਲੀ ਸਾੜਨ ਦੇ ਵਿਰੁੱਧ ਆਪਣੇ ਮਹੱਤਵਪੂਰਨ ਸੀ.ਐਸ.ਆਰ. ਪ੍ਰੋਗਰਾਮ “ਪਰਾਲੀ ਸਮਾਧਾਨ” ਰਾਹੀਂ ਦੁਬਾਰਾ ਮਿਸਾਲ ਕਾਇਮ ਕੀਤੀ ਹੈ। ਇਸ ਮੁਹਿੰਮ ਅਧੀਨ ਬਰਨਾਲਾ ਅਤੇ ਨੇੜਲੇ ਪਿੰਡਾਂ ਵਿੱਚ ਲਗਭਗ 2,000 ਏਕੜ ਖੇਤਰ ਵਿੱਚ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ, ਤਕਨੀਕੀ ਮੱਦਦ ਅਤੇ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਧਾਨ ਦੀ ਪਰਾਲੀ ਦਾ ਵਿਗਿਆਨਕ ਅਤੇ ਜ਼ਿੰਮੇਵਾਰ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇ।
ਟ੍ਰਾਈਡੈਂਟ ਗਰੁੱਪ ਦੇ ਸਮਰਪਿਤ ਸੀ.ਐਸ.ਆਰ. ਵਿੰਗ “ਟ੍ਰਾਈਡੈਂਟ ਫਾਉਂਡੇਸ਼ਨ “ ਵੱਲੋਂ ਚੱਲ ਰਹੀ ਇਹ ਪਹਿਲ ਉੱਤਰ ਭਾਰਤ ਦੀ ਸਭ ਤੋਂ ਗੰਭੀਰ ਪਰੀਆਵਰਨਕ ਚੁਣੌਤੀ, ਖੇਤਾਂ ਵਿੱਚ ਖੁੱਲ੍ਹੇ ਆਕਾਸ਼ ਹੇਠ ਪਰਾਲੀ ਸਾੜਨ, ਦਾ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੀ ਹੈ। ਪਰਾਲੀ ਦੇ ਵਿਗਿਆਨਕ ਪ੍ਰਬੰਧਨ ਅਤੇ ਇਸਦੇ ਲਾਭਦਾਇਕ ਉਪਯੋਗ ਨੂੰ ਵਧਾਵਾ ਦੇ ਕੇ, ਇਹ ਮੁਹਿੰਮ ਨਾ ਸਿਰਫ਼ ਪਰੀਆਵਰਨ ਦੀ ਸੰਭਾਲ ਕਰਦੀ ਹੈ, ਸਗੋਂ ਖੇਤੀਬਾੜੀ ਨਵੀਨਤਾ ਵਲ ਵੀ ਇੱਕ ਮਹੱਤਵਪੂਰਨ ਕਦਮ ਹੈ।
ਪਿਛਲੇ ਕੁਝ ਸਾਲਾਂ ਦੌਰਾਨ “ਪਰਾਲੀ ਸਮਾਧਾਨ” ਮੁਹਿੰਮ ਦੀ ਬਦੌਲਤ ਇਲਾਕੇ ਵਿੱਚ ਧੂੰਏਂ ਅਤੇ ਸਮੌਗ ਦੀ ਸਮੱਸਿਆ ਵਿੱਚ ਕਾਬਿਲੇ-ਗੌਰ ਘਟਾਅ ਦਰਜ ਕੀਤੀ ਗਈ ਹੈ। ਇਸ ਯਤਨ ਨੇ ਕਿਸਾਨਾਂ ਵਿੱਚ ਜਾਗਰੂਕਤਾ ਵਧਾਈ ਹੈ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਦੇ ਪਰੀਆਵਰਨਕ ਫ਼ਾਇਦੇ ਸਮਝਣ ਲਈ ਪ੍ਰੇਰਿਤ ਕੀਤਾ ਹੈ। ਇਹ ਪਹਿਲ ਪਰਾਲੀ ਸਾੜਨ ਨੂੰ ਰੋਕਣ ਲਈ ਰਾਸ਼ਟਰੀ ਮਿਸ਼ਨ ਦੇ ਅਨੁਕੂਲ ਹੈ ਅਤੇ ਦੇਸ਼ ਦੇ ਜਲਵਾਯੂ ਪਰਿਵਰਤਨ ਸੰਬੰਧੀ ਗਲੋਬਲ ਸੰਕਲਪਾਂ ਨੂੰ ਵੀ ਮਜ਼ਬੂਤ ਕਰਦੀ ਹੈ। ਇਹ ਕਦਮ ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਗੋਲ (ਐਸ.ਡੀ.ਜੀ.) ਜਿਵੇਂ ਕਿ ਜਲਵਾਯੂ ਸੁਰੱਖਿਆ (ਐਸ.ਡੀ.ਜੀ.-13), ਸਿਹਤ ਅਤੇ ਭਲਾਈ (ਐਸ.ਡੀ.ਜੀ.-3), ਜ਼ਿੰਮੇਵਾਰ ਖਪਤ ਅਤੇ ਉਤਪਾਦਨ (ਐਸ.ਡੀ.ਜੀ.-12), ਸਥਲੀ ਜੀਵਨ ਸੁਰੱਖਿਆ (ਐਸ.ਡੀ.ਜੀ.-15) ਨੂੰ ਵੱਡਾ ਸਮਰਥਨ ਦਿੰਦਾ ਹੈ।
ਇਲਾਕੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਦਰਜ ਹੋਈ ਹੈ, ਜੋ ਕਿ ਸਮੂਹਿਕ ਭਾਗੀਦਾਰੀ, ਸਰਕਾਰੀ ਨੀਤੀ, ਸਹਾਇਤਾ ਅਤੇ ਕਾਰਪੋਰੇਟ ਯੋਗਦਾਨ ਦਾ ਸਾਂਝਾ ਨਤੀਜਾ ਹੈ।
ਟ੍ਰਾਈਡੈਂਟ ਦੀ “ਪਰਾਲੀ ਸਮਾਧਾਨ” ਮੁਹਿੰਮ ਸਿਰਫ਼ ਇੱਕ ਸੀ.ਐਸ.ਆਰ. ਗਤੀਵਿਧੀ ਨਹੀਂ, ਸਗੋਂ ਕਿਸਾਨਾਂ ਨਾਲ ਇੱਕ ਦੂਰਦਰਸ਼ੀ ਭਾਈਚਾਰਕ ਸਾਂਜ਼ ਹੈ, ਜਿਸ ਦਾ ਮਨੋਰਥ, ਸਾਫ਼ ਹਵਾ, ਸਿਹਤਮੰਦ ਸਮਾਜ ਅਤੇ ਟਿਕਾਊ ਖੇਤੀ ਪ੍ਰਣਾਲੀ , ਨੂੰ ਹਕੀਕਤ ਬਣਾਉਣਾ ਹੈ। ਇਸ ਮੁਹਿੰਮ ਰਾਹੀਂ ਟ੍ਰਾਈਡੈਂਟ ਕਿਸਾਨਾਂ ਨੂੰ ਜਲਵਾਯੂ ਸੰਵੇਦਨਸ਼ੀਲ ਖੇਤੀ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਪਰਾਲੀ ਨੂੰ ਪ੍ਰਦੂਸ਼ਣ ਦੀ ਥਾਂ ਉਤਪਾਦਨ ਦੇ ਸਾਧਨ ਵਜੋਂ ਬਦਲ ਰਿਹਾ ਹੈ।
ਪਰੀਆਵਰਨ ਸੁਰੱਖਿਆ ਦੇ ਨਾਲ-ਨਾਲ, ਟ੍ਰਾਈਡੈਂਟ ਫਾਉਂਡੇਸ਼ਨ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿੱਚ ਵੀ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।