ਟਿਕਟ ਦੇ ਦਾਅਵੇਦਾਰ ਸੁਖਵਿੰਦਰ ਸਿੱਧੂ ਨੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ
, 2027 ਦੇ ਚੋਣ ਦੰਗਲ ਲਈ ਵੱਜੀ ਰਣਭੇਰੀ
ਜਗਰਾਉਂ: ਦੀਪਕ ਜੈਨ ਪੰਜਾਬ ਕਾਂਗਰਸ ਦੀ ਕਮਾਨ ਪ੍ਰਗਟ ਸਿੰਘ ਦੇ ਹੱਥ ਆਉਂਦਿਆਂ ਹੀ ਸੂਬੇ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਭਖ ਗਿਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਦਿਆਂ, ਜਗਰਾਉਂ ਤੋਂ ਕਾਂਗਰਸ ਦੇ ਧਾਕੜ ਨੌਜਵਾਨ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਦਿੱਲੀ ਪਹੁੰਚ ਕੇ ਪੰਜਾਬ ਦੇ ਨਵੇਂ ਸਿਆਸੀ ਕੈਪਟਨ ਪ੍ਰਗਟ ਸਿੰਘ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਸਿਆਸੀ ਹਲਚਲ ਤੇਜ਼ ਕਰ ਦਿੱਤੀ।
ਆਪਣੇ ਸਾਥੀਆਂ ਸਮੇਤ ਪਹੁੰਚੇ ਸਿੱਧੂ ਨੇ ਜਿੱਥੇ ਨਵੇਂ ਪ੍ਰਧਾਨ ਨੂੰ ਇਸ ਵੱਡੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ, ਉੱਥੇ ਹੀ ਪੰਜਾਬ ਵਿੱਚ ਕਾਂਗਰਸ ਦੀ ਦਮਦਾਰ ਵਾਪਸੀ ਦਾ ਬਿਗੁਲ ਵੀ ਵਜਾ ਦਿੱਤਾ।
ਸੁਖਵਿੰਦਰ ਸਿੱਧੂ ਨੇ ਤਿੱਖੇ ਤੇਵਰ ਦਿਖਾਉਂਦਿਆਂ ਸਪੱਸ਼ਟ ਕੀਤਾ ਕਿ ਪ੍ਰਗਟ ਸਿੰਘ ਵਰਗੇ ਬੇਦਾਗ਼, ਸੁਲਝੇ ਹੋਏ ਅਤੇ ਜ਼ਮੀਨੀ ਲੀਡਰ ਦੀ ਅਗਵਾਈ ਹੇਠ ਕਾਂਗਰਸ ਵਿਰੋਧੀਆਂ ਦੇ ਛੱਕੇ ਛੁਡਾਉਣ ਲਈ ਤਿਆਰ ਹੈ। ਉਨ੍ਹਾਂ ਹੁੰਕਾਰ ਭਰਦਿਆਂ ਐਲਾਨ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰੇਗੀ ਅਤੇ ਵਿਰੋਧੀ ਧਿਰਾਂ ਦਾ ਸਿਆਸੀ ਸਫ਼ਾਇਆ ਕਰਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ ਝੰਡਾ ਮੁੜ ਬੁਲੰਦ ਕਰੇਗੀ।
ਜਗਰਾਉਂ 'ਚ ਸਿੱਧੂ ਦਾ 'ਐਕਸ਼ਨ ਮੋਡ', ਵਿਰੋਧੀਆਂ ਦੀ ਉੱਡੀ ਨੀਂਦ
ਦੂਜੇ ਪਾਸੇ, ਜੇਕਰ ਜਗਰਾਉਂ ਹਲਕੇ ਦੀ ਗੱਲ ਕਰੀਏ ਤਾਂ ਸੁਖਵਿੰਦਰ ਸਿੱਧੂ ਪੂਰੀ ਤਰ੍ਹਾਂ 'ਐਕਸ਼ਨ ਮੋਡ' ਵਿੱਚ ਨਜ਼ਰ ਆ ਰਹੇ ਹਨ। ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਸਿੱਧੂ ਦੀ ਸਰਗਰਮੀ ਦੀ ਹਨੇਰੀ ਝੁੱਲ ਰਹੀ ਹੈ। ਜਗਰਾਉਂ ਤੋਂ ਕਾਂਗਰਸ ਦੀ ਟਿਕਟ ਲਈ ਸਭ ਤੋਂ ਮਜ਼ਬੂਤ ਦਾਅਵੇਦਾਰੀ ਠੋਕਦਿਆਂ, ਸਿੱਧੂ ਨੇ ਲੋਕਾਂ ਦੇ ਮੁੱਦਿਆਂ 'ਤੇ ਸਿੱਧੀ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਦਿਖਾਈ ਜਾ ਰਹੀ ਫੁਰਤੀ ਅਤੇ ਜ਼ਮੀਨੀ ਪੱਧਰ 'ਤੇ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਨੇ ਜਗਰਾਉਂ ਦੀ ਸਿਆਸਤ ਵਿੱਚ ਨਵਾਂ ਰੰਗ ਭਰ ਦਿੱਤਾ ਹੈ। ਸਿੱਧੂ ਦੀ ਦਿੱਲੀ ਦਰਬਾਰ ਵਿੱਚ ਵਧਦੀ ਨੇੜਤਾ ਅਤੇ ਹਲਕੇ ਵਿੱਚ ਲਗਾਤਾਰ ਵੱਧ ਰਿਹਾ ਗ੍ਰਾਫ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਵਿਰੋਧੀਆਂ ਲਈ ਇੱਕ ਬਹੁਤ ਵੱਡੀ ਚੁਣੌਤੀ ਬਣਨ ਜਾ ਰਿਹਾ ਹੈ। ਇਸ ਮੋੌਕੇ ਯੂਥ ਕਾਂਗਰਸ ਪ੍ਰਧਾਨ ਮਨੀ ਗਾਰਗ ਵੀ ਮੋੌੋੌਜੂਦ ਸਨ
- Download Babushahi App
-
-