ਜਗਦੀਸ਼ ਝੀਂਡਾ ਨੇ ਸੀਐੱਮ ਨਾਇਬ ਸੈਣੀ ਨੂੰ ਲਿਖੀ ਚਿੱਠੀ, 'ਹਰਿਆਣਾ ਸਿੱਖ ਗੁਰਦੁਆਰਾ ਐਕਟ' ਵਿੱਚ ਸੋਧ ਦੀ ਕੀਤੀ ਮੰਗ
ਮੁੱਖ ਮੰਤਰੀ ਹਰਿਆਣਾ ਨੂੰ ਜਗਦੀਸ਼ ਝੀਂਡਾ ਨੇ ਲਿਖਿਆ ਪੱਤਰ
ਰਵੀ ਜੱਖੂ
ਚੰਡੀਗੜ੍ਹ 03 ਫਰਵਰੀ 2026- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਦੀ ਧਾਰਾ 19 ਵਿੱਚ ਸੋਧਾਂ ਦੀ ਮੰਗ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ। ਧਾਰਾ 19 ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਜਾਂ ਜਨਰਲ ਹਾਊਸ ਦੀ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਦੇ ਦੋ-ਤਿਹਾਈ ਬਹੁਮਤ ਦੀ ਲੋੜ ਨੂੰ ਹਟਾਉਣ ਦੀ ਮੰਗ ਕੀਤੀ। ਝੀਂਡਾ ਨੇ ਇਸ ਸ਼ਰਤ ਨੂੰ ਅਣਉਚਿਤ ਦੱਸਿਆ।
ਝੀਂਡਾ ਨੇ ਕਿਹਾ ਕਿ ਇਹ ਸ਼ਰਤ ਸਿਰਫ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵਿੱਚ ਸ਼ਾਮਲ ਕੀਤੀ ਗਈ ਸੀ, ਜਦੋਂ ਕਿ ਅਜਿਹੀ ਸ਼ਰਤ ਸੰਸਦ, ਵਿਧਾਨ ਸਭਾਵਾਂ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੌਜੂਦ ਨਹੀਂ ਹੈ। ਝੀਂਡਾ ਨੇ ਕਿਹਾ ਕਿ ਗੁੰਝਲਦਾਰ ਸ਼ਰਤਾਂ ਕਾਰਨ ਕਮੇਟੀ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ। ਸਰਕਾਰ ਤੋਂ ਜ਼ਰੂਰੀ ਸੋਧਾਂ ਦੀ ਮੰਗ ਕੀਤੀ ਗਈ।