ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਨੂੰ ਮਿਲੀ ਨਵੀਂ ਚੇਅਰਪਰਸਨ, ਸੁੱਖੀ ਬਰਾੜ ਨੇ ਸੰਭਾਲੀ ਕਮਾਨ
ਸੁਖਮਿੰਦਰ ਕੌਰ ਬਰਾੜ ਚੇਅਰਪਰਸਨ ਅਤੇ ਡਾ. ਅਮਿਤ ਗੰਗਾਨੀ ਵਾਈਸ-ਚੇਅਰਪਰਸਨ ਨਿਯੁਕਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਦਸੰਬਰ 2025: ਕੇਂਦਰ ਸ਼ਾਸਿਤ ਪ੍ਰਦੇਸ਼ (UT) ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਚੰ(ਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਅਗਵਾਈ ਲਈ ਦੋ ਪ੍ਰਮੁੱਖ ਹਸਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉੱਘੀ ਸ਼ਖ਼ਸੀਅਤ ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੂੰ ਅਕਾਦਮੀ ਦੀ ਚੇਅਰਪਰਸਨ ਅਤੇ ਡਾ. ਅਮਿਤ ਗੰਗਾਨੀ ਨੂੰ ਵਾਈਸ-ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ। ਦੋਵਾਂ ਨਾਮਜ਼ਦਗੀਆਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।