ਚੋਰਾਂ ਨੇ ਇੱਕ ਰਾਤ ਦੇ ਵਿੱਚ ਹੀ 11 ਦੁਕਾਨਾਂ ਦੇ ਤੋੜੇ ਤਾਲੇ ਦਿੱਤਾ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ
ਹਜ਼ਾਰਾਂ ਦੀ ਨਗਦੀ ਤੇ ਲੱਖਾਂ ਦਾ ਸਾਮਾਨ ਚੋਰੀ
ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੁਕਾਨਦਾਰਾਂ ਨੇ ਕਿਹਾ ਅਗਰ ਜਲਦ ਨਹੀਂ ਫੜੇ ਗਏ ਛੋੜ ਤਾਂ ਕਰਨਗੇ ਥਾਣੇ ਦਾ ਘਰਾਓ
ਰੋਹਿਤ ਗੁਪਤਾ
ਗੁਰਦਾਸਪੁਰ
ਸਰਹੱਦੀ ਕਸਬਾ DORANGLA ਦੇ ਵਿੱਚ ਚੋਰਾਂ ਨੇ ਦੇਰ ਰਾਤ ਇਕ ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਤੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ । ਚੋਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਹੋਈ ਜਿਸ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਦੇ ਕੰਮ ਦੇ ਲਈ ਪਹੁੰਚ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਤੇ ਦੁਕਾਨਦਾਰ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਿਸ ਵੀ ਪਹੁੰਚੀ।
ਉੱਥੇ ਹੀ ਵੱਖ-ਵੱਖ ਕੈਮਰਿਆਂ ਵਿੱਚ ਚੋਰਾਂ ਦੀਆਂ ਬਾਜ਼ਾਰ ਵਿੱਚ ਘੁੰਮਦੇ ਅਤੇ ਦੁਕਾਨ ਵਿੱਚ ਚੋਰੀ ਕਰਦੇ ਤਸਵੀਰਾਂ ਵੀ ਕੈਦ ਹੋਈਆਂ ਹਨ। ਚੋਰ ਇੱਕ ਘੰਟੇ ਦੇ ਅੰਦਰ ਅੰਦਰ ਹੀ 11 ਦੁਕਾਨਾਂ ਦੇ ਤਾਲੇ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ।ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲੇ ਵੀ ਕਸਬਾ DORANGLA ਚ ਕਈ ਵਾਰ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ।।
ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਇਕ ਘੰਟੇ ਦੇ ਅੰਦਰ ਅੰਦਰ 11 ਦੁਕਾਨਾਂ ਦੇ ਤਾਲੇ ਤੋੜ ਕੇ ਅੰਜਾਮ ਦੇ ਕੇ ਚੋਰ ਆਸਾਨੀ ਨਾਲ ਨਾਲ ਫਰਾਰ ਹੋ ਗਏ ।ਇੱਥੋਂ ਤੱਕ ਕਿ ਹਲਵਾਈ ਦੀ ਦੁਕਾਨ ਨੂੰ ਵੀ ਨਹੀਂ ਛੱਡਿਆ ਗਿਆ । ਹਲਵਾਈ ਦੀ ਦੁਕਾਨ ਤਾਏ ਦੀ ਹੱਟੀ ਜਿਸ ਦੀ ਬਰਫੀ ਦੇਸ਼ ਵਿਦੇਸ਼ ਤੱਕ ਮਸ਼ਹੂਰ ਹੈ ਉਸ ਦੁਕਾਨ ਤੇ ਵੀ ਅੰਦਰ ਜਾ ਕੇ ਵੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾ ਨੂੰ ਗਿਰਫਤਾਰ ਕੀਤਾ ਜਾਏ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸਿਰਫ ਦੁਕਾਨਾਂ ਹਨ ਅਤੇ ਜਿਸ ਤਰੀਕੇ ਦੇ ਨਾਲ ਇੱਕ ਘੰਟੇ ਦੇ ਅੰਦਰ ਅੰਦਰ ਹੀ ਦੁਕਾਨਾਂ ਦੇ ਤਾਲੇ ਤੋੜ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ ਹੈਰਾਨੀ ਦੀ ਗੱਲ ਇਹ ਵੀ ਹੈ ਇੱਥੋਂ ਕੁਝ ਹੀ ਮੀਟਰ ਦੂਰੀ ਤੇ ਪੁਲਿਸ ਦਾ ਨਾਕਾ ਵੀ ਲੱਗਿਆ ਹੋਇਆ ਹੈ।