ਗੜਬੜੀ; ਮ੍ਰਿਤਕ ਪਿਤਾ ਦੀ ਲਾਸ਼ ਦੀ ਜਗ੍ਹਾ ਘਰ ਪਹੁੰਚੀ ਔਰਤ ਦੀ ਲਾਸ਼, ਪਰਿਵਾਰ ਦੇਖ ਹੋਇਆ ਖਾਮੋਸ਼
ਦੀਪਕ ਜੈਨ
ਜਗਰਾਉਂ 11 ਨਵੰਬਰ 2025- ਅੱਜ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੀ। ਜਿਸ ਵਿੱਚ ਪਰਿਵਾਰ ਨੂੰ ਖਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਗਰਾਉਂ ਮਹੱਲਾ ਮਾਈ ਜੀ ਇਹਨਾਂ ਨਿਵਾਸੀ ਜੋਗਿੰਦਰ ਸਿੰਘ ਉਮਰ 60 ਸਾਲ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਦੀਪਕ ਹੋਸਪਿਟਲ ਵਿੱਚ ਚੈਸਟ ਇਨਫੈਕਸ਼ਨ ਦੇ ਇਲਾਜ ਲਈ ਦਾਖਲ ਹੋਇਆ। ਅੱਜ ਤੜਕਸਾਰ ਉਸ ਦੀ ਮੌਤ ਹੋ ਗਈ। ਮੌਤ ਹੋ ਜਾਣ ਤੋਂ ਬਾਅਦ ਉਸ ਦੀ ਡੈਡ ਬਾਡੀ ਉਸਦੇ ਪਰਿਵਾਰ ਨੂੰ ਹਸਪਤਾਲ ਵੱਲੋਂ ਸੌਂਪ ਦਿੱਤੀ ਗਈ ਬਾਡੀ ਘਰੇ ਪਹੁੰਚੀ ਪਰਿਵਾਰ ਦੁਆਰਾ ਕਈ ਘੰਟੇ ਵਿਰਲਾਪ ਕਰਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਡੈਡ ਬਾਡੀ ਦਾ ਅੰਤਿਮ ਦਰਸ਼ਨ ਕਰਨ ਲਈ ਕਵਰ ਉਤਾਰਿਆ ਗਿਆ ਤਾਂ ਉਸ ਸਮੇਂ ਪਰਿਵਾਰ ਦੇ ਵਿੱਚ ਸਨਾਟਾ ਛਾ ਗਿਆ ਕਿਉਂਕਿ ਉਹ ਬਾਡੀ ਕਿਸੇ ਔਰਤ ਦੀ ਸੀ ਜਿਸ ਦੀ ਮੌਤ ਹੋਈ ਸੀ ਉਹ ਇੱਕ ਮਰਦ ਪਰਿਵਾਰ ਦਾ ਮੈਂਬਰ ਸੀ। ਜਦੋਂ ਇਸ ਸਬੰਧੀ ਹਸਪਤਾਲ ਦੇ ਮੈਨੇਜਮੈਂਟ ਨਾਲ ਰਾਬਤਾ ਕਾਇਮ ਕੀਤਾ ਗਿਆ ਪਹਿਲਾ ਤਾਂ ਸਟਾਫ ਵੱਲੋਂ ਅਣਜਾਨਤਾ ਪ੍ਰਗਟਾਈ ਗਈ। ਬਾਅਦ ਵਿੱਚ ਔਰ ਮ੍ਰਿਤਕ ਔਰਤ ਦੇ ਬੇਟੇ ਵੱਲੋਂ ਜੋਗਿੰਦਰ ਸਿੰਘ ਦੀ ਬਾਡੀ ਜਗਰਾਉਂ ਵਿਖੇ ਲਿਆ ਕੇ ਬਦਲ ਕੇ ਲਿਜਾ ਕੇ ਆਪਣੀ ਮਾਤਾ ਦਾ ਅੰਤਿਮ ਕਿਰਿਆ ਕਰਮ ਕੀਤਾ ਗਿਆ। ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਆਮ ਲੋਕਾਂ ਵੱਲੋਂ ਇਸ ਘਟਨਾ ਦੀ ਖੂਬ ਚਰਚਾ ਕੀਤੀ ਜਾ ਰਹੀ ਹ।। ਮ੍ਰਿਤਕ ਔਰਤ ਦੇ ਬੇਟੇ ਵੱਲੋਂ ਭਾਵੇਂ 112 ਨੰਬਰ ਤੇ ਕੰਪਲੇਂਟ ਕੀਤੀ ਗਈ ਹੈ।