ਗ੍ਰਾਂਮ ਪੰਚਾਇਤ ਜਖਵਾਲੀ ਵੱਲੋ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਕੀਤਾ ਭੇਂਟ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 27 ਫ਼ਰਵਰੀ 2026:- ਅੱਜ ਗ੍ਰਾਂਮ ਪੰਚਾਇਤ ਜਖਵਾਲੀ ਵੱਲੋਂ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਖਵਾਲੀ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਇੱਕ-ਇੱਕ ਆਰ.ਓ. ਅਤੇ ਇੱਕ-ਇੱਕ ਵਾਟਰ ਕੂਲਰ ਭੇਂਟ ਕੀਤਾ ਗਿਆ। ਇਸ ਦੀ ਜਾਣਕਾਰੀ ਦੋਹਾਂ ਸਕੂਲਾਂ ਦੇ ਅਧਿਆਪਕਾਂ ਜਸਵੀਰ ਸਿੰਘ ਅਤੇ ਸੁਰਿੰਦਰ ਸਿੰਘ ਵੱਲੋ ਸਾਂਝੀ ਕੀਤੀ ਗਈ, ਉਹਨਾਂ ਕਿਹਾ ਕਿ ਇਹ ਦੋਵੇਂ ਚੀਜ਼ਾਂ ਸਕੂਲ ਲਈ ਇੱਕ ਵੱਡੀ ਜ਼ਰੂਰਤ ਸਨ। ਹੁਣ ਵਿਦਿਆਰਥੀਆਂ ਨੂੰ ਗਰਮੀਆਂ ਵਿੱਚ ਸ਼ੁੱਧ ਅਤੇ ਠੰਡਾ ਪਾਣੀ ਪੀਣ ਲਈ ਮਿਲੇਗਾ। ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਅਪਣੇ ਪੰਚਾਇਤ ਮੈਂਬਰਾਂ ਨਾਲ ਕਿਹਾ ਕਿ ਗ੍ਰਾਂਮ ਪੰਚਾਇਤ ਜਖਵਾਲੀ ਅਪਣੇ ਵੱਲੋ ਬਣਦੀਆਂ ਜੁੰਮੇਵਾਰੀਆਂ ਅਤੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ,ਉਹਨਾਂ ਕਿਹਾ ਕਿ ਗ੍ਰਾਂਮ ਪੰਚਾਇਤ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਪਿੰਡ, ਸਕੂਲ ਅਤੇ ਪਿੰਡ ਦੇ ਲੋਕਾਂ ਲਈ ਵਧੀਆਂ ਕੰਮ ਕਰੇ ਤੇ ਕਰ ਵੀ ਰਹੀ ਹੈ ਤੇ ਕਰਦੀ ਰਹੇਗੀ, ਇਸ ਮੌਕੇ ਸਕੂਲ ਸਟਾਫ਼ ਰਮਨਦੀਪ ਕੌਰ, ਸੁਮਨ ਰਾਣੀ, ਗੁਰਜੀਤ ਕੌਰ, ਦੀਕਸ਼ਾ ਜੋਸ਼ੀ ਨਾਲ ਪਿੰਡ ਵਾਸੀ ਭਾਤਾ ਖਾਨ, ਸੋਹਣ ਸਿੰਘ, ਪੰਚ ਕਾਕਾ ਸੁਖਵਿੰਦਰ ਸਿੰਘ, ਮੋਂਨੂੰ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜਖਵਾਲੀ, ਨਾਰੰਗ ਸਿੰਘ, ਬਲਜੀਤ ਕੌਰ ਤੇ ਪਿਆਰੇ ਬੱਚੇ ਹਾਜ਼ਰ ਰਹੇ, ਅੰਤ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ ਵੱਲੋਂ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪੰਚਾਇਤ ਸਕੂਲ ਦੀਆਂ ਲੋੜਾਂ ਦਾ ਅੱਗੇ ਤੋਂ ਵੀ ਇਸੇ ਤਰ੍ਹਾਂ ਧਿਆਨ ਰੱਖੇਗੀ ਅਤੇ ਜਰੂਰੀ ਸਹਾਇਤਾ ਮੁਹੱਈਆ ਕਰਵਾਏਗੀ
Click to Follow Babushahi Facebook page →