ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 56ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਕਮੇਟੀਆਂ ਗਠਤ
ਸਥਾਪਨਾ ਦਿਵਸ ਦਾ ਜਸ਼ਨ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ : ਪ੍ਰੋ. ਕਰਮਜੀਤ ਸਿੰਘ
ਤਿਆਰੀਆਂ ਜ਼ੋਰਾਂ ’ਤੇ, ਵਿਭਾਗ ਮੁਖੀਆਂ ਦੀ ਮੀਟਿੰਗ ’ਚ ਬਣੀਆਂ ਕਮੇਟੀਆਂ
ਅੰਮ੍ਰਿਤਸਰ, 3 ਨਵੰਬਰ( )-ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ2025 ਨੂੰ ਆਪਣਾ 56ਵਾਂ ਸਥਾਪਨਾ ਦਿਵਸ ਬੜੀ ਧੂਮਧਾਮ, ਉਤਸ਼ਾਹ ਤੇ ਸ਼ਰਧਾ ਨਾਲ ਮਨਾਉਣ ਜਾ ਰਹੀ।ਇਸ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਪਲੇਠੀ ਮੀਟਿੰਗ ਸੈਨੇਟ ਹਾਲ ’ਚ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ ਵੱਖ ਕਮੇਟੀਆਂ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਏਜੰਡਾ ਪੇਸ਼ ਕੀਤਾ, ਜਿਸ ਵਿੱਚ ਸੱਭਿਆਚਾਰਕ, ਵਿਦਿਅਕ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਸ਼ਾਮਲ ਸੀ।
ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਸਮਾਗਮ ਪੂਰੇ ਜੋਸ਼ ਨਾਲ ਮਨਾਏ ਜਾਣਗੇ ਅਤੇ ਸਫ਼ਾਈ,ਟ੍ਰੈਫਿਕ, ਸੁਰੱਖਿਆ ਵਿੱਚ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਕਿਹਾ ਇਹ ਯੂਨੀਵਰਸਿਟੀ ਦੀ ਵਿਰਾਸਤ ਨੂੰ ਸਲਾਮ ਕਰਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਦੀਵੀ ਸਿੱਖਿਆਵਾਂ 'ਤੇ ਵਿਚਾਰ ਕਰਨ ਦਾ ਮੌਕਾ ਹੈ। ਉਨ੍ਹਾਂ ਪੇਂਟਿੰਗ ਮੁਕਾਬਲੇ, ਲੋਕ ਕਲਾ ਪ੍ਰਦਰਸ਼ਨੀ, ਵਿਦਿਅਕ ਲੈਕਚਰ ਅਤੇ ਧਾਰਮਿਕ ਪ੍ਰੋਗਰਾਮਾਂ ਤੇ ਵਿਸਥਾਰ ਨਾਲ ਗੱਲਬਾਤ ਕੀਤੀ।
ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਦੱਸਿਆ ਕਿ 22 ਨਵੰਬਰ ਸਵੇਰੇ 9 ਵਜੇ ਯੂਨੀਵਰਸਿਟੀ ਗੁਰਦੁਆਰਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦੇ ਭੋਗ 24 ਨਵੰਬਰ ਸਵੇਰੇ 8. 15 ਵਜੇ ਪੈਣਗੇ। ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਤੇ ਦੀਵਾਨ ਹੋਵੇਗਾ। ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ ਜਿਸ ’ਚ ਵਿਦਿਆਰਥੀ ਤੇ ਕਰਮਚਾਰੀ ਹੀ ਕੀਰਤਨ ਕਰਨਗੇ। ਦੁੱਧ-ਜਲੇਬੀ ਦਾ ਲੰਗਰ ਵਰਤਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਬਲਿਕੇਸ਼ਨ ਬਿਊਰੋ ਵੱਲੋਂ ਪੁਸਤਕ ਪ੍ਰਦਰਸ਼ਨੀ ਲੱਗੇਗੀ ਜਿਸ ’ਚ ਯੂਨੀਵਰਸਿਟੀ ਪ੍ਰਕਾਸ਼ਨਾਂ ’ਤੇ 50 ਫੀਸਦੀ ਤੱਕ ਛੋਟ ਮਿਲੇਗੀ। ਭਾਈ ਗੁਰਦਾਸ ਲਾਇਬ੍ਰੇਰੀ ’ਚ ਦੁਰਲੱਭ ਹੱਥ-ਲਿਖਤ ਪੋਥੀਆਂ ਤੇ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੇਗੀ।
ਲੋਕ ਕਲਾ ਪ੍ਰਦਰਸ਼ਨੀ ’ਚ ਵੱਖ-ਵੱਖ ਕਾਲਜ ਸ਼ਾਮਲ ਹੋਣਗੇ। ਪੇਂਟਿੰਗ ਮੁਕਾਬਲੇ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ਵਾਲਿਆਂ ਨੂੰ ਕ੍ਰਮਵਾਰ 5000, 3000 ਤੇ 2000 ਰੁਪਏ ਦੇ ਨਕਦ ਇਨਾਮ ਮਿਲਣਗੇ। ਵਿਦਿਅਕ ਲੈਕਚਰ ਸਵੇਰੇ 11 ਵਜੇ ਸਿੱਖ ਸਟਡੀਜ਼ ਆਡੀਟੋਰੀਅਮ ’ਚ ਹੋਣਗੇ।ਗੁਰੂ ਕਾ ਲੰਗਰ ਇਨਡੋਰ ਸਟੇਡੀਅਮ ਅੱਗੇ ਲੱਗੇਗਾ। ਸਫਾਈ, ਪਾਣੀ ਤੇ ਭੋਜਨ ਦੀ ਗੁਣਵੱਤਾ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਕੈਂਪਸ ਦੀਆਂ ਮੁੱਖ ਇਮਾਰਤਾਂ ’ਤੇ ਦੀਪਮਾਲਾ ਕੀਤੀ ਜਾਵੇਗੀ।
ਡਾ. ਚਾਹਲ ਨੇ ਕਿਹਾ ਕਿ ਸਥਾਪਨਾ ਦਿਵਸ ਸਿਰਫ਼ ਸਮਾਗਮ ਨਹੀਂ, ਸਗੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਸੇਵਾ ਅਤੇ ਗਿਆਨ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪਵਿੱਤਰ ਦਿਨ ਹੈ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਤੇ ਯੂਨੀਵਰਸਿਟੀ ਪਰਿਵਾਰ ਨੂੰ ਖੁਲ੍ਹਾ ਸੱਦਾ ਦਿੱਤਾ ਕਿ ਉਹ ਇਸ ਸਮਾਰੋਹ ’ਚ ਸ਼ਾਮਲ ਹੋਣ।ਮੀਟਿੰਗ ’ਚ ਡੀਨ ਵਿੱਦਿਅਕ ਮਾਮਲੇ ਡਾ ਪਲਵਿੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਡਾ. ਹਰਵਿੰਦਰ ਸਿੰਘ ਸੈਣੀ, ਡਾਇਰੈਕਟਰ ਰਿਸਰਚ ਡਾ. ਬੰਦਨਾ ਭੱਲਾ, ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਅਰੋੜਾ, ਡਾ ਰਵਿੰਦਰ ਕੁਮਾਰ,ਡਾ. ਐਮ.ਐਲ.ਏ. ਸਿੰਘ, ਪ੍ਰੋਫੈਸਰ ਇੰਚਾਰਜ ਪਬਲਿਕੇਸ਼ਨ ਡਾ. ਬਲਮੀਤ ਸਿੰਘ ਗਿੱਲ, ਡਾਇਰੈਕਟਰ ਸਿੱਖ ਸਟਡੀਜ਼ ਚੇਅਰਡਾ ਅਮਰਜੀਤ ਸਿੰਘ, ਡਾ. ਬਲਬੀਰ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ,ਸੁਰੱਖਿਆ ਅਫ਼ਸਰ ਹਰਵਿੰਦਰ ਸਿੰਘ, ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋ ਪ੍ਰਗਟ, ਲੈਂਡ ਸਕੇਪ ਇੰਚਾਰਜ਼ ਗੁਰਵਿੰਦਰ ਸਿੰਘ ਲੋਕ ਸੰਪਰਕ ਦੇ ਡਾਇਰੈਕਟ ਪ੍ਰਵੀਨ ਪੁਰੀ,ਉਪ-ਰਜਿਸਟਰਾਰ,ਡਾ ਰਾਜੇਸ਼ ਕਾਲੀਆ ਅਤੇ ਐਚ.ਐਸ.ਭਿੰਡਰ ਤੇ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਮੌਜੂਦ ਸਨ।