ਖੰਨਾ ਦੇ Verka Feed Plant 'ਚ ਚੱਲ ਰਹੀ ਘਪਲੇਬਾਜ਼ੀ ਦਾ ਪਰਦਾਫਾਸ਼, FIR ਦਰਜ
ਰਵਿੰਦਰ ਸਿੰਘ
ਖੰਨਾ (ਭੱਟੀਆਂ): 1 ਜੁਲਾਈ 2026- ਖੰਨਾ ਦੇ ਅਧੀਨ ਆਉਂਦੇ ਪਿੰਡ ਭੱਟੀਆਂ ਵਿਖੇ ਸਥਿਤ ਵੇਰਕਾ ਕੈਟਲ ਫੀਡ ਪਲਾਂਟ (Verka Cattle Feed Plant) ਵਿੱਚ ਇੱਕ ਵੱਡੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪਲਾਂਟ ਵਿੱਚ ਪਸ਼ੂਆਂ ਦੀ ਫੀਡ ਤਿਆਰ ਕਰਨ ਲਈ ਮਹਿੰਗੇ Technical Urea ਦੀ ਜਗ੍ਹਾ ਕਿਸਾਨਾਂ ਨੂੰ ਮਿਲਣ ਵਾਲੇ ਸਰਕਾਰੀ ਸਬਸਿਡੀ ਵਾਲੇ Neem-Coated Urea ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਧੋਖਾਧੜੀ ਦਾ ਖੁਲਾਸਾ ਹੋਣ ਤੋਂ ਬਾਅਦ ਖੰਨਾ ਪੁਲਿਸ ਨੇ ਫੀਡ ਪਲਾਂਟ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਯੂਰੀਆ ਸਪਲਾਈ ਕਰਨ ਵਾਲੀਆਂ ਦੋ ਪ੍ਰਾਈਵੇਟ ਕੰਪਨੀਆਂ ਖ਼ਿਲਾਫ਼ ਮਿਲੀਭੁਗਤ ਅਤੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ Criminal Case ਦਰਜ ਕਰ ਲਿਆ ਹੈ।
1,340 ਥੈਲਿਆਂ ਦੀ ਜਾਂਚ ਤੋਂ ਖੁੱਲ੍ਹਿਆ ਰਾਜ਼
ਦਰਅਸਲ, ਖੇਤੀਬਾੜੀ ਵਿਭਾਗ (Agriculture Department) ਨੂੰ ਇਸ ਸਬੰਧੀ ਗੁਪਤ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਮੁੱਖ ਖੇਤੀਬਾੜੀ ਅਫ਼ਸਰ (Chief Agriculture Officer) ਗੁਰਦੀਪ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਲੰਘੀ 17 ਜੂਨ ਨੂੰ ਇਸ ਫੀਡ ਪਲਾਂਟ ਦਾ ਅਚਾਨਕ ਨਿਰੀਖਣ (Inspection) ਕੀਤਾ। ਜਾਂਚ ਦੌਰਾਨ ਉੱਥੇ ਮੌਜੂਦ 1,340 ਥੈਲਿਆਂ 'ਤੇ ਸ਼ੱਕ ਹੋਣ 'ਤੇ ਟੀਮ ਨੇ ਤਿੰਨ sample ਭਰ ਕੇ ਲੁਧਿਆਣਾ ਦੀ ਖਾਦ ਪਰਖ ਲੈਬਾਰਟਰੀ (Fertilizer Testing Laboratory) ਵਿੱਚ ਭੇਜੇ ਸਨ।
ਲੈਬ ਤੋਂ ਆਈ Report ਵਿੱਚ ਇਹ ਪੂਰੀ ਤਰ੍ਹਾਂ Clear ਹੋ ਗਿਆ ਕਿ ਉਨ੍ਹਾਂ ਥੈਲਿਆਂ ਵਿੱਚ Technical Grade Urea ਨਹੀਂ, ਸਗੋਂ ਖੇਤੀਬਾੜੀ ਲਈ ਵਰਤਿਆ ਜਾਣ ਵਾਲਾ Neem-Coated Urea ਸੀ, ਕਿਉਂਕਿ ਸੈਂਪਲਾਂ ਵਿੱਚ ਨੀਮ ਦੇ ਤੇਲ (Neem Oil) ਦੀ ਮੌਜੂਦਗੀ ਪਾਈ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਟੈਕਨੀਕਲ ਯੂਰੀਆ ਦੇ ਨਾਂ 'ਤੇ ਰੱਖੇ ਇਨ੍ਹਾਂ ਥੈਲਿਆਂ ਉੱਪਰ ਕੋਈ Manufacturing Date, Lot Number, MRP (ਕੀਮਤ) ਜਾਂ ਕੋਈ ਹੋਰ ਲਾਜ਼ਮੀ ਲੀਗਲ ਜਾਣਕਾਰੀ ਦਰਜ ਨਹੀਂ ਸੀ।
ਸਬਸਿਡੀ ਵਾਲੇ ਖੇਤੀ ਯੂਰੀਆ ਅਤੇ ਕਮਰਸ਼ੀਅਲ ਵਰਤੋਂ ਵਾਲੇ ਟੈਕਨੀਕਲ ਯੂਰੀਆ ਦੀਆਂ ਕੀਮਤਾਂ ਵਿੱਚ ਬਹੁਤ ਵੱਡਾ ਫ਼ਰਕ (Price Difference) ਹੁੰਦਾ ਹੈ। ਸਪਲਾਇਰ ਕੰਪਨੀਆਂ ਅਤੇ ਪਲਾਂਟ ਦੇ ਅਧਿਕਾਰੀਆਂ ਨੇ ਸਸਤਾ ਯੂਰੀਆ ਵਰਤ ਕੇ ਸਰਕਾਰ ਦੀ ਸਬਸਿਡੀ ਦਾ ਨਾਜਾਇਜ਼ ਫਾਇਦਾ ਚੁੱਕਿਆ ਅਤੇ ਸਰਕਾਰੀ ਖ਼ਜ਼ਾਨੇ ਨੂੰ ਮੋਟੀ ਚੁੰਗੀ ਲਾਈ। ਖੇਤੀਬਾੜੀ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਨੇ ਖਾਦ (ਕੰਟਰੋਲ) ਆਰਡਰ-1985, ਜ਼ਰੂਰੀ ਵਸਤਾਂ ਐਕਟ-1955 (Essential Commodities Act) ਅਤੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-