ਕੋਟਪਾ ਐਕਟ ਤਹਿਤ ਦੁਕਾਨਾਂ ਦੀ ਕੀਤੀ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ 29 ਜੂਨ
ਸਰਕਾਰ ਵੱਲੋਂ ਤੰਬਾਕੂ ਨੋਸ਼ੀ ਰੋਕਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਸਿਹਤ ਮੰਤਰੀ ਪੰਜਾਬ ਜੀ ਦੀਆਂ ਹਿਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤਰ ਵਿੱਚ ਤੰਬਾਕੂ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਵਿਭਾਗ ਵੱਲੋਂ ਗਠਿਤ ਕੀਤੀ ਗਈ ਟੀਮ ਜਿਸ ਵਿੱਚ ਕੋਟਪਾ ਨੋਡਲ ਅਫ਼ਸਰ ਡਾਕਟਰ ਰਮੇਸ਼ ਕੁਮਾਰ, ਏਸੀਐਫ ਡਾਕਟਰ ਜੀ ਐਸ ਪੰਨੂ, ਜੇਡਐਲਏ ਕਰਨ ਸਹਿਦੇਵ, ਐਫਐਸਓ ਰੇਖਾ ਸ਼ਰਮਾ ਮੈਡੀਕਲ ਅਫਸਰ ਡਾਕਟਰ ਦੇਸ਼ਿੰਦਰ ਸ਼ਰਮਾ ਸ਼ਾਮਿਲ ਸਨ, ਨੇ ਖੇਤਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਗੁਰਦਾਸਪੁਰ ਅਤੇ ਬਟਾਲਾ ਖੇਤਰ ਵਿੱਚ ਵੱਖ ਵੱਖ ਥਾਵਾਂ ਤੇ ਤੰਬਾਕੂ ਪਦਾਰਥ ਵੇਚਣ ਵਾਲੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਕਿਤੇ ਵੀ ਖੁੱਲੀ ਸਿਗਰੇਟ ਅਤੇ ਈ ਸਿਗਰੇਟ ਨਹੀਂ ਮਿਲੀ। ਕੁੱਲ 5 ਚਾਲਾਨ ਕੱਟੇ ਗਏ। ਦੁਕਾਨਾਂ ਦੇ ਬਾਹਰ ਤੰਬਾਕੂ ਵਿਕਰੀ ਦੀਆਂ ਹਿਦਾਇਤਾਂ ਸਬੰਧੀ ਬੋਰਡ ਲਾਉਣ ਲਈ ਕਿਹਾ ਗਿਆ।
ਇਸ ਸਬੰਧੀ ਕੋਟਪਾ ਨੋਡਲ ਅਫ਼ਸਰ ਡਾਕਟਰ ਰਮੇਸ਼ ਕੁਮਾਰ ਜੀ ਅਤੇ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਨੇ ਦੱਸਿਆ ਕਿ ਤੰਬਾਕਨੋਸ਼ੀ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਤਹਿਤ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਉਨਾਂ ਦੇ ਚਾਲਾਨ ਕੱਟੇ ਗਏ ਹਨ। ਦੁਕਾਨਦਾਰਾਂ ਨੂੰ ਜ਼ਰੂਰੀ ਹਿਦਾਇਤਾਂ ਜਾਰੀ ਕੀਤੀ ਗਈਆਂ ਹਨ ਕਿ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਤੰਬਾਕੂ ਪਦਾਰਥ ਨਾ ਵੇਚੇ ਜਾਣ ਇਸ ਸਬੰਧੀ ਦੁਕਾਨਾਂ ਤੇ ਬੋਰਡ ਲਾਉਣ ਲਈ ਕਿਹਾ ਗਿਆ। ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਵੀ ਚੈਕਿੰਗ ਜਾਰੀ ਰਹੇਗੀ।
- Download Babushahi App
-
-