ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
ਜਗਰਉ (ਦੀਪਕ ਜੈਨ)
ਅੱਜ ਦਾਣਾ ਮੰਡੀ ਜਗਰਾਉਂ ਵਿਖੇ ਮਾਰਕੀਟ ਕਮੇਟੀ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਦੀ ਅਗਵਾਹੀ ਦੇ ਵਿੱਚ ਝੋਂਨਾ ਦੀ ਖਰੀਦ ਸ਼ੁਰੂ ਕਰਵਾਈ ਗਈ ਇਹ ਖਰੀਦ ਗੁਰੂਸਰ ਟ੍ਰੇਡਿੰਗ ਕੰਪਨੀ ਦੀ ਫਰਮ ਤੇ ਕਿਸਾਨ ਤੇਜਿੰਦਰ ਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਗੁਰੂਸਰ ਕੌਂਕੇ ਦੀ ਝੋਨੇ ਦੀ ਢੇਰੀ ਪੰਨਗਰੇਣ ਏਜੰਸੀ ਵੱਲੋਂ ਸਰਕਾਰੀ ਮੁੱਲ 2461 ਰੁਪਏ ਦੇ ਮੁੱਲ ਤੇ ਖਰੀਦੀ ਗਈ ਸਮੁੱਚੀ ਆੜਤੀਆ ਭਾਈਚਾਰੇ ਵੱਲੋਂ ਸੀਐਮ ਭਗਵੰਤ ਮਾਨ ਦਾ ਅਤੇ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਅਤੇ ਜਗਰਾਓ ਦੇ ਮਾਰਕਿਟ ਕਮੇਟੀ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਝੱਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਆੜਤੀਆ ਐਸੋਸੀਏਸ਼ਨ ਜਗਰਾਉਂ ਵੱਲੋਂ ਸਮੁੱਚੇ ਕਿਸਾਨ ਭਾਈਚਾਰੇ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਮੰਡੀ ਦੇ ਵਿੱਚ ਸੁੱਕੀ ਅਤੇ ਸਾਫ ਸੁਥਰਾ ਝੋਨਾ ਹੀ ਲੈ ਕੇ ਆਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ ਅਤੇ ਪ੍ਰਸ਼ਾਸਨ ਅੱਗੇ ਅਪੀਲ ਵੀ ਕੀਤੀ ਕੀ ਜਿਹੜੀ ਕੰਬਾਈਨਾਂ ਦਾ ਸਮਾਂ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੈ ਉਸ ਨੂੰ ਸੁਨਿਸ਼ਚਿਤ ਕੀਤਾ ਜਾਵੇ ਅੱਜ ਇਹ ਖਰੀਦ ਪ੍ਰਕਿਰੀਆ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਸਰਦਾਰ ਕਵੰਲਪ੍ਰੀਤ ਸਿੰਘ ਕਲਸੀ, ਏਐਫਐਸਓ ਬੇਅੰਤ ਸਿੰਘ, ਇੰਸਪੈਕਟਰ ਪਨਗ੍ਰੇਨ ਜਸਪਾਲ ਸਿੰਘ ,ਰਾਜਕੁਮਾਰ ਭੱਲਾ ਜਿਲ੍ਾ ਪ੍ਰਧਾਨ ,ਬਲਵਿੰਦਰ ਸਿੰਘ ਗਰੇਵਾਲ ,ਜਗਜੀਤ ਸਿੰਘ ਸਿੱਧੂ, ਭੂਸ਼ਣ ਗੋਇਲ ,ਜਤਿੰਦਰ ਸਿੰਘ ਸਰਾਂ ,ਆਸ਼ੂ ਮਿੱਤਲ ,ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ, ਬਲਵੰਤ ਸਿੰਘ, ਰਾਜਪਾਲ ਭੁਮਲਾ ,ਸੰਦੀਪ ਸਿੰਘ, ਗੁਰਮੀਤ ਸਿੰਘ ਗਰੇਵਾਲ, ਅਮਿਤ ਕੁਮਾਰ, ਪਿਊਸ਼ ਗਰਗ, ਵਿਨੇ ਕੁਮਾਰ, ਅੰਮ੍ਰਿਤ ਪਾਲ ਸਿੰਘ, ਕੁਲਵੰਤ ਸਿੰਘ, ਰਮੇਸ਼ ਕੁਮਾਰ ਜੈਨ, ਅਮਨ ਜੈਨ,ਦੇਵ ਰਾਜ ਪ੍ਰਧਾਨ ਗੱਲਾਂ ਮਜ਼ਦੂਰ ਯੂਨੀਅਨ,ਜਸਪ੍ਰੀਤ ਸਿੰਘ ਕਲੇਰ, ਵਿਕਾਸ ਕਪੂਰ , ਰਮੇਸ਼ ਬਾਂਸਲ,ਆਦਿ ਹਾਜ਼ਰ ਰਹੇ।
ਵਿਧਾਇਕ ਦੇ ਬਿਨਾਂ ਮਿਲੇ ਵਾਪਸ ਪਰਤਣ ਤੇ ਕੀ ਬੋਲੇ -ਪ੍ਰਧਾਨ ਬਾਂਕਾ
ਜ਼ਿਕਰ ਯੋਗ ਹੈ ਕਿ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਅੱਜ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਕਰਨ ਪੁੱਜੇ ਉਹਨਾਂ ਵੱਲੋਂ ਆੜਤੀਆ ਐਸੋਸੀਏਸ਼ਨ ਦੇ ਇੱਕ ਧੜੇ ਨਾਲ ਸੰਬੰਧਿਤ ਆੜਤੀਆਂ ਦੇ ਨਾਲ ਮਿਲ ਕੇ ਜਗਰਾਉਂ ਅਨਾਜ ਮੰਡੀ ਵਿੱਚ ਝੋਨੇ ਦੀ ਰਸਮੀ ਸ਼ੁਰੂਆਤ ਕੀਤੀ ਗਈ । ਵਿਧਾਇਕ ਮਾਣੂਕੇ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਕਰਨ ਤੋਂ ਬਾਅਦ ਵਾਪਸ ਚਲੇ ਗਏ। ਜਗਰਾਉਂ ਅਨਾਜ ਮੰਡੀ ਦੇ ਆੜਤੀਆਂ ਦੇ ਇੱਕ ਧੜੇ ਨਾਲ ਝੋਨੇ ਦੀ ਫਸਲ ਦੀ ਰਸਮੀ
ਸ਼ੁਰੂਆਤ ਕਰਨ ਤੋਂ ਬਾਅਦ ਵਿਧਾਇਕਾਂ ਦੇ ਆੜਤੀਆਂ ਦੇ ਦੂਜੇ ਧੜੇ ਨੂੰ ਬਿਨਾਂ ਮਿਲੇ ਵਾਪਸ ਪਰਤਣ ਤੇ ਦੂਜੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਸੇ ਦਾਣਾ ਮੰਡੀ ਵਿੱਚ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਦੂਸਰੀ ਆੜ੍ਹਤੀਆ ਐਸੋਸੀਏਸ਼ਨ ਦੇ ਧੜੇ ਨਾਲ ਸਬੰਧਤ ਆੜ੍ਹਤੀਆਂ ਦੀ ਮੌਜੂਦਗੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਸੀ।
ਬਾਂਕਾ ਦੇ ਕਹਿਣ ਅਨੁਸਾਰ, ਵਿਧਾਇਕ ਮਾਣੂਕੇ ਉਥੋਂ ਹੀ ਵਾਪਸ ਚਲੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੂੰ ਬੇਨਤੀ ਕੀਤੀ ਗਈ ਕਿ ਉਹ ਆ ਕੇ ਉਨ੍ਹਾਂ ਨਾਲ ਝੋਨੇ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਨ।
ਕਨ੍ਹਈਆ ਗੁਪਤਾ ਬਾਂਕਾ ਦੱਸਿਆ ਕਿ ਇਸ ਬੇਨਤੀ ਨੂੰ ਸਵੀਕਾਰ ਕਰਦਿਆਂ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਮੰਡੀ ਵਿੱਚ ਪਹੁੰਚੇ ਅਤੇ ਉਨ੍ਹਾਂ ਵੱਲੋਂ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬਾਂਕਾ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਕੋਈ ਵਿਧਾਇਕ ਅਨਾਜ ਮੰਡੀ ਵਿੱਚ ਆਵੇ ਅਤੇ ਆੜ੍ਹਤੀਆ ਭਾਈਚਾਰੇ ਦੇ ਇੱਕ ਹਿੱਸੇ ਨਾਲ ਹੀ ਮੁਲਾਕਾਤ ਕਰਕੇ ਵਾਪਸ ਚਲਾ ਗਿਆ ਹੋਵੇ।
- Download Babushahi App
-
-