ਏਸ਼ਿਆਈ ਖੇਡਾਂ ’ਚ ਭਾਰਤ ਦੀ ਦਹਾੜ—76 ਤਗਮੇ, 5ਵਾਂ ਸਥਾਨ!
---Day 13 ’ਤੇ ਭਾਰਤ ਨੇ ਜਿੱਤੇ 6 ਸੋਨ ਤਗਮੇ, ਤਗਮਾ ਸੂਚੀ ’ਚ Top-5 ’ਚ ਧਮਾਕੇਦਾਰ ਐਂਟਰੀ
ਸੁਖਮਿੰਦਰ ਭੰਗੂ
ਏਸ਼ਿਆਈ ਖੇਡਾਂ 2026 ਵਿੱਚ ਭਾਰਤੀ ਖਿਡਾਰੀਆਂ ਨੇ 13ਵੇਂ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 6 ਸੋਨ ਤਗਮੇ ਜਿੱਤ ਕੇ ਭਾਰਤ ਨੂੰ ਤਗਮਾ ਸੂਚੀ ਵਿੱਚ 5ਵੇਂ ਸਥਾਨ ’ਤੇ ਪਹੁੰਚਾ ਦਿੱਤਾ। ਭਾਰਤ ਦੇ ਖਾਤੇ ਵਿੱਚ ਹੁਣ 16 ਸੋਨ, 25 ਚਾਂਦੀ ਅਤੇ 35 ਕਾਂਸੀ ਸਮੇਤ 76 ਤਗਮੇ ਹਨ।
ਭਾਰਤ ਦੇ ਇਸ ਸੁਨਹਿਰੀ ਦਿਨ ਵਿੱਚ ਮਹਿਲਾ ਹਾਕੀ, ਮੁੱਕੇਬਾਜ਼ੀ, ਕੁਸ਼ਤੀ ਅਤੇ ਤੀਰਅੰਦਾਜ਼ੀ ਨੇ ਵੱਡੀ ਭੂਮਿਕਾ ਨਿਭਾਈ। ਮਹਿਲਾ ਹਾਕੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ 44 ਸਾਲ ਬਾਅਦ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ ਲਾਸ ਏਂਜਲਸ 2028 ਓਲੰਪਿਕਸ ਲਈ ਸਿੱਧੀ ਯੋਗਤਾ ਹਾਸਲ ਕੀਤੀ।
ਇੱਕੋ ਦਿਨ 6 ਸੋਨ ਤਗਮੇ
ਭਾਰਤ ਦੇ Day 13 ਦੇ ਸੋਨ ਤਗਮਿਆਂ ਵਿੱਚ ਮਹਿਲਾ ਰਿਕਰਵ ਟੀਮ ਤੀਰਅੰਦਾਜ਼ੀ, ਪਹਿਲਵਾਨ ਸੁਜੀਤ ਕਲਕਲ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਪਰਵੀਨ ਹੁੱਡਾ ਅਤੇ ਅੰਕੁਸ਼ ਪੰਘਾਲ, ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਜਿੱਤਾਂ ਸ਼ਾਮਲ ਰਹੀਆਂ। ਇਹ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੱਕ-ਦਿਨਾ ਸੋਨ ਤਗਮਾ ਹਾਸਲ ਕਰਨ ਵਾਲਾ ਪ੍ਰਦਰਸ਼ਨ ਬਣਿਆ।
ਭਾਰਤ ਦੀ ਤਗਮਾ ਸਥਿਤੀ ਇਸ ਪ੍ਰਕਾਰ ਹੈ
16 ਸੋਨੇ ਦੇ 25 ਚਾਂਦੀ ਦੇ ਅਤੇ 35 ਕਾਂਸੇ ਦੇ ਤਗਮੇ ਨਾਲ ਕੁਲ ਤਗਮੇ 76 ਨਾਲ 5 ਵੇ ਸਥਾਨ ਤੇ ਹੈ।
ਭਾਰਤ ਦੇ ਕੁੱਲ ਤਗਮੇ ਚੌਥੇ ਸਥਾਨ ਵਾਲੇ
ਉਜ਼ਬੇਕਿਸਤਾਨ ਤੋਂ ਵੱਧ ਹਨ, ਪਰ ਤਗਮਾ ਸੂਚੀ ਵਿੱਚ ਰੈਂਕਿੰਗ ਸੋਨ ਤਗਮਿਆਂ ਦੀ ਗਿਣਤੀ ਦੇ ਆਧਾਰ ’ਤੇ ਹੁੰਦੀ ਹੈ; ਇਸ ਲਈ ਉਜ਼ਬੇਕਿਸਤਾਨ 20 ਸੋਨ ਤਗਮਿਆਂ ਨਾਲ ਭਾਰਤ ਤੋਂ ਅੱਗੇ ਹੈ।
ਭਾਰਤ ਲਈ ਹੁਣ ਮੁਹਿੰਮ ਦਾ ਆਖਰੀ ਪੜਾਅ ਹੈ ਅਤੇ 3 ਅਕਤੂਬਰ ਨੂੰ ਵੀ ਕਈ ਤਗਮਾ ਮੌਕੇ ਮੌਜੂਦ ਹਨ। 76 ਤਗਮੇ… Top-5 ਵਿੱਚ ਭਾਰਤ… ਅਤੇ ਅਜੇ ਮੁਹਿੰਮ ਖ਼ਤਮ ਨਹੀਂ ਹੋਈ!
- Download Babushahi App
-
-