ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਹੋਵੇਗੀ ਤੇਜ਼ - ਮੇਅਰ ਭੁਪਿੰਦਰ ਸਿੰਘ
ਨਗਰ ਨਿਗਮ ਬਟਾਲਾ ਦੇ ਨਵ ਨਿਯੁਕਤ ਮੇਅਰ ਭੁਪਿੰਦਰ ਸਿੰਘ ਵਾਰਡ ਨੰਬਰ 16 ਵਿੱਚ ਜਗਜੀਤ ਸਿੰਘ ਸੋਨੂ ਦੇ ਗ੍ਰਹਿ ਵਿਖੇ ਪਹੁੰਚੇ
ਰੋਹਿਤ ਗੁਪਤਾ
ਬਟਾਲਾ, 16 ਜੂਨ
ਨਗਰ ਨਿਗਮ ਬਟਾਲਾ ਦੇ ਨਵ ਨਿਯੁਕਤ ਮੇਅਰ ਭੁਪਿੰਦਰ ਸਿੰਘ ਵਾਰਡ ਨੰਬਰ 16 ਵਿੱਚ ਜਗਜੀਤ ਸਿੰਘ ਸੋਨੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਵਾਰਡ ਵਾਸੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਰਫਤਾਰ ਦਿੱਤੀ ਜਾਵੇਗੀ ਅਤੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਅੰਦਰ ਪਿਛਲੇ ਚਾਰ ਸਾਲਾਂ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਪਹਿਲ ਦੇ ਆਧਾਰ ਤੇ ਵਿਕਾਸ ਕੰਮ ਕਰਵਾਏ ਜਾਣਗੇ।
ਇਸ ਮੌਕੇ ਉਨ੍ਹਾਂ ਵਾਰਡ ਨੰਬਰ 16 ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਿ ਮੁਸ਼ਕਿਲਾਂ ਪਹਿਲ ਦੇ ਆਧਾਰ'ਤੇ ਹੱਲ ਹੋਣਗੀਆਂ।
ਇਸ ਮੌਕੇ ਵਾਰਡ ਨੰਬਰ 16 ਦੇ ਇੰਚਾਰਜ ਜਗਜੀਤ ਸਿੰਘ ਸੋਨੂ ਅਤੇ ਵਾਰਡ ਵਾਸੀਆਂ ਵਲੋਂ ਮੇਅਰ ਭੁਪਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਾਰਡ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਵੀਨੂੰ ਕਾਹਲੋਂ, ਤੇਜਿੰਦਰ ਸਿੰਘ ਸ਼ੈਰੀ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਅਮਰੀਕ ਸਿੰਘ ਲੰਬੜਦਾਰ, ਮੋਹਨ ਸਿੰਘ, ਜਗਤ ਸਿੰਘ, ਅਜਮੇਰ ਸਿੰਘ, ਅਜੇ ਬੂਬਨ,ਸੰਜੀਵ , ਜਸਪਾਲ ਸਿੰਘ, ਸਤਨਾਮ ਸਿੰਘ ਮਠਾਰੂ, ਰਾਜਾ ਕਲਸੀ, ਸਤਨਾਮ ਸਿੰਘ, ਚੰਦਰ, ਹਰਜੀਤ ਸਿੰਘ ਅਤੇ ਸੰਨੀ ਟੈਲੀਕੋਮ ਆਦਿ ਹਾਜ਼ਰ ਸਨ।
- Download Babushahi App
-
-