ਐਨਾ ਗੁੱਸਾ? ਵੀਜ਼ਾ ਨਹੀਂ ਤਾਂ ਚੱਲੇ ਵਾਪਿਸ
ਭਾਰਤੀ ਔਰਤ ਨੇ ਚਚੇਰੇ ਭਰਾ ਨੂੰ 10 ਦਿਨ ਦਾ ਵੀ ਵੀਜ਼ਾ ਮਿਲਣ ’ਤੇ ਵਤਨ ਵਾਪਿਸੀ ਦਾ ਲਿਆ ਫੈਸਲਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 20 ਅਪ੍ਰੈਲ 2024:-ਇਕ ਕੀਵੀ ਇੰਡੀਅਨ ਔਰਤ ਜੋ ਕਿ ਇਥੇ 8 ਸਾਲ ਤੋਂ ਰਹਿ ਸੀ ਨੇ ਇਮੀਗ੍ਰੇਸ਼ਨ ਦੇ ਇਕ ਫੈਸਲੇ ਤੋਂ ਨਾਰਾਜ਼ ਹੁੰਦਿਆ ਨਿਊਜ਼ੀਲੈਂਡ ਦੇਸ਼ ਨੂੰ ਛੱਡਣ ਦਾ ਫੈਸਲਾ ਲਿਆ ਹੈ ਅਤੇ ਕਿਹਾ ਹੈ ਕਿ ਉਹ ਹੁਣ ਇੰਡੀਆ ਹੀ ਵਾਪਿਸ ਚਲੇ ਜਾਵੇਗੀ। ਇਹ ਔਰਤ ਇਸ ਵੇਲੇ ਨੌਕਰੀ ਲੱਭਣ ਦੀ ਭਾਲ ਵਿਚ ਹੈ। ਦਰਅਸਲ ਇਸ ਔਰਤ ਨੇ ਆਪਣੇ ਪਿਤਾ ਜੀ ਨੂੰ ਇਥੇ ਬੁਲਾਉਣ ਦਾ ਸੋਚਿਆ ਸੀ। ਵੀਜ਼ਾ ਅਪਲਾਈ ਕੀਤਾ, ਵੀਜ਼ਾ ਤਾਂ ਮਿਲ ਗਿਆ ਪਰ ਉਸਦੇ ਪਿਤਾ ਜੀ ਇਕੱਲੇ ਆਉਣ ਦੇ ਸਮਰੱਥ ਨਹੀਂ ਸਨ। ਇਸ ਕਰਕੇ ਉਸਨੇ ਆਪਣੇ ਚਚੇਰੇ ਭਰਾ ਲਈ 10 ਦਿਨ ਦਾ ਵੀਜ਼ਾ ਅਪਲਾਈ ਕੀਤਾ ਤਾਂ ਕਿ ਉਹ ਉਸਦੇ ਪਿਤਾ ਨੂੰ ਇਥੇ ਲਿਆ ਸਕਣ। ਪਰ ਇਮੀਗ੍ਰਸ਼ੇਨ ਨੇ ਉਸ ਨੂੰ ਵੀਜ਼ਾ ਨਹੀਂ ਦਿੱਤਾ, ਕਿਉਂਕ ਇਮੀਗ੍ਰੇਸ਼ਨ ਸੋਚਦੀ ਸੀ ਕਿ ਉਹ ਵਾਪਿਸ ਨਹੀਂ ਜਾਵੇਗਾ। ਉਸਦਾ ਚਚੇਰਾ ਭਰਾ ਇਕੱਲਾ ਸੀ ਅਤੇ ਇਮੀਗ੍ਰੇਸ਼ਨ ਸਮਝਦੀ ਸੀ ਕਿ ਉਹ ਵਾਪਿਸ ਨਹੀਂ ਜਾਵੇਗਾ। ਇਸ ਔਰਤ ਨੇ ਆਪਣੇ ਚਚੇਰਾ ਭਰਾ ਦਾ ਦੁਬਾਰਾ ਵੀਜ਼ਾ ਵੀ ਅਪਲਾਈ ਕੀਤਾ, ਪਰ ਵੀਜ਼ਾ ਨਹੀਂ ਮਿਲਿਆ। ਇਸ ਗੱਲ ਤੋਂ ਇਹ ਔਰਤ ਐਨਾ ਖਫ਼ਾ ਹੋਈ ਕਿ ਉਸਨੇ ਹੁਣ ਇੰਡੀਆ ਵਾਪਿਸ ਜਾਣ ਦਾ ਫੈਸਲਾ ਲੈ ਲਿਆ।