ਫਿਰੋਜ਼ਪੁਰ 16 ਜਨਵਰੀ 2018 (ਗੁਰਿੰਦਰ ਸਿੰਘ) :
ਸਥਾਨਕ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਵਿਖੇ ਅੱਜ ਪੰਜਵੇਂ ਰਾਜ ਪੱਧਰੀ ਸ਼ਕੁੰਤਲਾ ਦੇਵੀ ਸਾਂਵਲਕਾ ਮੈਮੋਰੀਅਲ ਬਾਸਕਿਟਬਾਲ ਟੂਰਨਾਮੈਂਟ ਦਾ ਆਗਾਜ਼ ਹੋਇਆ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਰਾਮਵੀਰ ਨੇ ਕੀਤਾ ਜਦ ਕਿ ਇਸ ਮੌਕੇ ਜ਼ਿਲ•ਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਸ.ਸੀ ਸਾਂਵਲਕਾ, ਸਕੱਤਰ ਬੀ.ਬੀ ਸਾਂਵਲਕਾ, ਮੈਂਬਰ ਪੰਡਿਤ ਸਤੀਸ਼ ਸ਼ਰਮਾ ਤੇ ਪ੍ਰਵੀਨਜੀਤ ਕੌਰ, ਡਾਇਰੈਕਟਰ ਐਸ.ਪੀ ਆਨੰਦ ਆਰ.ਐਸ.ਡੀ ਕਾਲਜ ਦੇ ਪਿੰ੍ਰਸੀਪਲ ਡਾ: ਦਿਨੇਸ਼ ਸ਼ਰਮਾ ਵਿਸ਼ੇਸ ਰੂਪ ਵਿੱਚ ਹਾਜ਼ਰ ਸਨ। ਵਿਦਿਅਕ ਸੰਸਥਾ ਦੇ ਪਿੰ੍ਰਸੀਪਲ ਮੈਡਮ ਪ੍ਰਵੀਨ ਔਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਖਿਡਾਰੀਆਂ ਨੂੰ ਇਸ ਟੂਰਨਮੈਂਟ ਵਿੱਚ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਰੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਹਿਮ ਭੁਮਿਕਾ ਨਿਭਾਉਂਦੀਆਂ ਹਨ। ਉਨ•ਾਂ ਨੌਜਵਾਨ ਖਿਡਾਰੀਆਂ ਨੂੰ ਆਪਣੀ ਖੇਡ ਵਿੱਚ ਹੋਰ ਵਾਧਾ ਕਰਕੇ ਇਲਾਕੇ ਹੀ ਨਹੀ ਬਲਕਿ ਰਾਜ ਦੇ ਦੇਸ਼ ਦਾ ਨਾਂ ਉੱਚਾ ਚੁੱਕਣ ਲਈ ਉਤਸ਼ਾਹਿਤ ਕੀਤਾ।
ਟੂਰਨਾਮੈਂਟ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਦਿਨ ਰਾਤ ਚੱਲਣ ਵਾਲੇ ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਲੜਕਿਆਂ ਦੀਆਂ 14 ਅਤੇ ਲੜਕੀਆਂ ਦੀਆਂ 6 ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਡੀ.ਏ.ਵੀ ਸਕੂਲ ਅਬੋਹਰ ਨੇ ਬੀ.ਜੀ.ਐਮ ਫਰੀਦਕੋਟ ਨੂੰ, ਐਸ.ਡੀ ਸਕੂਲ ਮੋਗਾ ਨੇ ਸਦਾ ਰਾਮ ਪਬਲਿਕ ਸਕੂਲ ਕੋਟਕਪੂਰਾ ਹਰਾਇਆ ਜਦ ਕਿ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਸਰਕਾਰੀ ਸਕੂਲ ਮੇਘਾ ਰਾਏ ਦੀ ਟੀਮ ਨੂੰ ਹਰਾਇਆ। ਇਸ ਮੌਕੇ ਸਿਟੀ ਹਾਰਟ ਸਕੂਲ ਮਮਦੋਟ ਦੇ ਚੇਅਰਮੈਨ ਅਮਨ ਸ਼ਰਮਾ, ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਰਾਜੇਸ਼ ਮਹਿਤਾ, ਜ਼ਿਲ•ਾ ਗਾਇਡੈਂਸ ਕੌਸਲਰ ਸੰਦੀਪ ਕੰਬੋਜ਼, ਲਖਵਿੰਦਰ ਸਿੰਘ, ਜ਼ਿਲ•ਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਦੀਪ ਸਿੰਘ ਸੰਧੂ, ਐਡਵੋਕੇਟ ਰਾਜਨ ਔਲ, ਰਾਜਿੰਦਰ ਨੈਥਾਨੀ, ਅਭਿਸ਼ੇਕ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।