ਚੰਡੀਗੜ੍ਹ, 18 ਜੁਲਾਈ, 2017 : ਵਿਸ਼ਵ ਤੀਰਅੰਦਾਜ਼ੀ ਮੁਕਾਬਲਿਆਂ ਲਈ ਚੁਣੇ ਗਏ ਪੰਜ ਵਿਦਿਆਰਥੀਆਂ ਦੀ ਦਲੀਲ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਤੁਰੰਤ ਜ਼ਰੂਰੀ ਫੰਡ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਤੀਰਅੰਦਾਜ਼ ਖੇਡਾਂ ਵਿਚ ਹਿੱਸਾ ਲੈ ਸਕਣ।
ਮੁੱਖ ਮੰਤਰੀ ਨੇ ਇਹ ਦਖਲ ਲੋੜੀਂਦੀ ਰਾਸ਼ੀ ਜਮ੍ਹਾਂ ਕਰਵਾਉਣ ਦੀ ਸਮੇਂ ਸੀਮਾ ਤੋਂ ਸਿਰਫ ਕੁਝ ਘੰਟੇ ਪਹਿਲਾਂ ਦਿੱਤਾ।
ਇਨ੍ਹਾਂ ਚੁਣੇ ਗਏ ਤੀਰਅੰਦਾਜ਼ਾਂ ਦੇ ਇਹਸਾਨਮੰਦ ਕੋਚ ਨੇ ਕਿਹਾ ਕਿ ਬਹੁਤ ਹੀ ਖੁਸ਼ ਇਹ ਖਿਡਾਰੀ ਗੌਰਵਸ਼ਾਲੀ ਵਿਸ਼ਵ ਯੂਨੀਵਰਸਿਟੀ ਖੇਡਾਂ 2017 ਵਿਚ ਹਿੱਸਾ ਲੈਣ ਦਾ ਸੁਨਹਿਰੀ ਮੌਕਾ ਗੁਆਉਣਾ ਨਹੀਂ ਚਾਹੁੰਦੇ ਸਨ। ਇਹ ਖੇਡਾਂ 19 ਤੋਂ 30 ਅਗਸਤ ਤੱਕ ਚਾਇਨੀ ਤਾਇਪੀ ਵਿਖੇ ਹੋ ਰਹੀਆਂ ਹਨ।
ਇਕ ਸਰਕਾਰੀ ਬੁਲਾਰੇ ਅਨੁਸਾਰ ਯੂਨੀਵਰਸਿਟੀ ਵੱਲੋਂ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਵਿਦਿਆਰਥੀ ਮੁੱਖ ਮੰਤਰੀ ਦਫ਼ਤਰ ਵਿਖੇ ਵਿੱਤੀ ਸਹਾਇਤਾ ਲਈ ਪਹੁੰਚੇ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਸੂਬੇ ਵਿਚ ਸਰਕਾਰ ਵੱਲੋਂ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਦਿੱਤੇ ਜਾ ਰਹੇ ਜ਼ੋਰ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਤੁਰੰਤ ਇਸ ਮਾਮਲੇ ਵਿਚ ਦਖਲ ਦਿੱਤਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਸ.ਕੇ. ਸੰਧੂ ਨੂੰ ਬਿਨਾਂ ਕਿਸੇ ਦੇਰੀ ਤੋਂ ਫੰਡ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਕਾਰਵਾਈ ਕਰਦੇ ਹੋਏ ਯੂਨੀਵਰਸਿਟੀ ਨੇ ਫੰਡ ਜਾਰੀ ਕਰ ਦਿੱਤੇ ਹਨ ਤਾਂ ਜੋ ਤੀਰਅੰਦਾਜ਼ਾਂ ਦੀ ਤਰਫੋਂ ਜ਼ਰੂਰੀ ਭੁਗਤਾਨ ਕੀਤਾ ਜਾ ਸਕੇ। ਇਨ੍ਹਾਂ ਤੀਰਅੰਦਾਜ਼ਾਂ ਵਿਚ ਪ੍ਰਭਜੋਤ ਕੌਰ, ਇੰਦਰਜੀਤ ਵਰਮਾ, ਅਮਨਜੀਤ ਸਿੰਘ, ਲਵਜੋਤ ਸਿੰਘ ਅਤੇ ਸਨੇਹਲ ਮਨਧੇਰ ਸ਼ਾਮਲ ਹਨ।
ਮੁੱਖ ਮੰਤਰੀ ਨੇ ਵਾਈਸ ਚਾਂਸਲਰ ਐਸ.ਕੇ. ਸੰਧੂ ਨੂੰ ਭਰੋਸਾ ਦਿਵਾਇਆ ਕਿ ਜੇ ਯੂਨੀਵਰਸਿਟੀ ਇਨ੍ਹਾਂ ਖਰਚਿਆਂ ਨਾਲ ਨਿਪਟਣ ਦੇ ਅਸਮਰੱਥ ਹੋਈ ਤਾਂ ਸਰਕਾਰ 1.73 ਲੱਖ ਰੁਪਏ ਪ੍ਰਤੀ ਖਿਡਾਰੀ ਬਿੱਲ ਦਾ ਭੁਗਤਾਨ ਕਰੇਗੀ।