ਮੁੰਬਈ, 14 ਫਰਵਰੀ, 2017 : ਦਿਲ ਦੇ ਮਰੀਜ਼ਾਂ ਲਈ ਇਕ ਰਾਹਤ ਦੀ ਖਬਰ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਮੰਗਲਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਕੋਰੋਨਰੀ ਸਟੈਂਟਸ ਦੀ ਕੀਮਤ ਤੈਅ ਕਰ ਦਿੱਤੀ ਹੈ। ਧਾਤੂ ਤੋਂ ਬਣਨ ਵਾਲੇ ਸਟੈਂਟਸ ਦੀ ਕੀਮਤ 7,260 ਰੁਪਏ ਪ੍ਰਤੀ ਯੂਨਿਟ ਤੈਅ ਕੀਤੀ ਗਈ ਹੈ। ਉਥੇ ਬਾਇਓਡਿਗ੍ਰੇਡੇਬਲ ਸਟੈਂਟਸ ਦੀ ਕੀਮਤ 29,600 ਰੁਪਏ ਯੂਨਿਟ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਰੀ ਸਟੈਂਟਸ ਦਾ ਇਸਤੇਮਾਲ ਆਰਟਰੀ ਬਲਾਕੇਜ ਨੂੰ ਰੋਕਣ ਅਤੇ ਖੋਲਣ ਲਈ ਕੀਤਾ ਜਾਂਦਾ ਹੈ। ਨਵੀਆਂ ਕੀਮਤਾਂ ਜਲਦ ਲਾਗੂ ਕੀਤੀਆਂ ਜਾਣਗੀਆਂ। ਹਾਲਾਂਕਿ ਤੈਅ ਕੀਤੀ ਗਈ ਕੀਮਤ 'ਚ ਸਥਾਨਕ ਟੈਕਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮਾਹਿਰਾਂ ਦੀ ਕਮੇਟੀ ਦੀ ਸਿਫਾਰਸ਼ ਦੇ ਆਧਾਰ 'ਤੇ ਜੁਲਾਈ 2016 'ਚ ਕੋਰੋਨਰੀ ਸਟੈਂਟਸ ਨੂੰ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਲਿਸਟ (ਐੱਨ. ਐੱਲ. ਈ. ਐੱਮ.) 'ਚ ਸ਼ਾਮਲ ਕਰ ਦਿੱਤਾ ਸੀ। ਐੱਨ. ਐੱਲ. ਈ. ਐੱਮ. ਦੇ ਨਿਯਮਾਂ ਮੁਤਾਬਕ ਜਿਹੜੀ ਵੀ ਦਵਾਈ ਇਸ ਲਿਸਟ 'ਚ ਸ਼ਾਮਲ ਕੀਤੀ ਜਾਂਦੀ ਹੈ, ਉਸ ਦੀ ਕਮੀਤ ਐੱਨ. ਪੀ. ਪੀ. ਏ. ਵੱਲੋਂ ਤੈਅ ਕੀਤੀ ਜਾਂਦੀ ਹੈ। ਹੁਣ ਤੱਕ ਧਾਤੂ ਤੋਂ ਬਣੇ ਆਮ ਕੋਰੋਨਰੀ ਸਟੈਂਟਸ ਨੂੰ 7,000 ਤੋਂ 20,000 ਰੁਪਏ ਦੇ ਵਿੱਚ ਵੇਚਿਆ ਜਾਂਦਾ ਹੈ, ਉਥੇ ਡਿਸਾਲਵੇਬਲ ਸਟੇਂਸ ਨੂੰ ਭਾਰਤ 'ਚ 2 ਤੋਂ 3 ਲੱਖ ਰੁਪਏ 'ਚ ਵੇਚਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਹੈਲਥ-ਕੇਅਰ ਇੰਡਸਟਰੀ ਨਹੀਂ ਚਾਹੁੰਦੀ ਸੀ ਕਿ ਸਰਕਾਰ ਸਟੇਟ ਦੀਆਂ ਕੀਮਤਾਂ 'ਤੇ ਕਿਸੇ ਵੀ ਪ੍ਰਕਾਰ ਦੀ ਕੈਪਿੰਗ ਕਰੇ। ਕਿਉਂਕਿ ਸਰਕਾਰ ਦੇ ਇਸ ਫੈਸਲਾ ਨਾਲ ਕੰਪਨੀਆਂ ਦੇ ਮੁਨਾਫੇ 'ਚ ਫਰਕ ਪਵੇਗਾ।