ਅੰਮ੍ਰਿਤਸਰ, 16 ਅਗਸਤ 2018 - ਆਜਾਦੀ ਦਿਵਸ ਦੇ ਮੌਕੇ ਤੇ ਜਿਥੇ ਦੇਸ਼ ਭਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਉਥੇ ਉਪ ਮੰਡਲ ਮਜੀਠਾ ਪੱਧਰ ਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਡਾ. ਪਲਵੀ ਚੌਧਰੀ ਆਈ.ਏ.ਐਸ. ਉਪ ਮੰਡਲ ਮੈਜਿਸਟਰੇਟ, ਮਜੀਠਾ ਨੇ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਸੈਕਰਡ ਹਾਰਟ ਕਾਂਨਵੈਂਟ ਸਕੂਲ ਮਜੀਠਾ ਵਿਖੇ ਮਨਾਏ ਗਏ ਪ੍ਰੋਗਰਾਮ ਵਿੱਚ ਸਕੂਲੀ ਬੱਚਿਆ ਨੇ ਸਭਿਆਚਕ ਅਤੇ ਨਸ਼ਾ ਵਿਰੋਧੀ ਸਕਿੱਟਾਂ ਪੇਸ਼ ਕਰ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਤੇ ਡਾ. ਪਲਵੀ ਚੌਧਰੀ ਆਈ.ਏ.ਐਸ., ਉਪ ਮੰਡਲ ਮੈਜਿਸਟਰੇਟ, ਮਜੀਠਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਨਸ਼ੇ ਦੇ ਖਿਲਾਫ ਮੁਹਿਮ ਚਲਾਉਣੀ ਚਾਹੀਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਪ੍ਰੋਗਰਾਮ ਵਿੱਚ ਆਜਾਦੀ ਘੁਲਾਟੀਆਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੱਤਾ ਗਿਆ। ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਓਟ ਵਿੱਚ ਭਾਗ ਲੈਣ ਵਾਲੇ ਡਾਕਟਰ ਅਤੇ ਨਰਸਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਉਮਦਾ ਕੰਮ ਕਰਨ ਵਾਲੇ ਮੁਲਾਜਮਾਂ ਅਤੇ ਸਮਾਜ ਸੇਵਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ. ਜਗਵਿੰਦਰ ਪਾਲ ਸਿੰਘ ਮਜੀਠੀਆ ਕਾਂਗਰਸੀ ਆਗੂ, ਬਚਿੱਤਰ ਸਿੰਘ ਲਾਲੀ ਸਿਆਸੀ ਸਲਾਹਕਾਰ, ਵੱਖ-ਵੱਖ ਵਿਭਾਗਾਂ ਤੋਂ ਗਗਨਦੀਪ ਸਿੰਘ ਸੀ.ਡੀ.ਪੀ.ਓ. ਮਜੀਠਾ, ਅਜੈਪਾਲ ਸਿੰਘ ਸਕੱਤਰ ਮਾਰਕੀਟ ਕਮੇਟੀ ਮਜੀਠਾ, ਦਰਸ਼ਨ ਲਾਲ ਬੀ.ਪੀ.ਈ.ਓ., ਪ੍ਰਿੰਸੀਪਲ ਸਿਸਟਰ ਬੈਟਸੀ, ਮੈਡਮ ਮੋਨਾ ਕੌਰ, ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ ਆਦਿ ਸ਼ਾਮਲ ਸਨ।