ਜ਼ਿਲ੍ਹਾ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਰਾਮਵੀਰ ਅਤੇ ਹਾਜ਼ਰ ਨੁੰਮਾਇੰਦੇ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 27 ਮਈ, 2017 : ਜ਼ਿਲ੍ਹਾ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਐਨ.ਜੀ.ਓ ਦੀ ਮਦਦ ਨਾਲ ਕੀਤੇ ਜਾਨ ਵਾਲੇ ਭਲਾਈ ਕਾਰਜਾਂ, ਸਵੈ-ਸੇਵੀ ਸੰਸਥਾਵਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਸਮੂਹ ਐਨ.ਜੀ.ਓਜ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਸੀਨੀਅਰ ਸਿਟੀਜ਼ਨ ਨੂੰ ਸਰਕਾਰੀ ਦਫ਼ਤਰਾਂ ਵਿੱਚ ਪੂਰਾ ਮਾਨ-ਸਤਿਕਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਜ਼ਿਲ੍ਹੇ ਵਿਚ ਭਲਾਈ ਕਾਰਜ ਕਰਨ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਸਵੈ ਸੇਵੀ ਸੰਸਥਾਵਾਂ ਦਾ ਪੂਰਾ ਸਹਿਯੋਗ ਵੀ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਜਿਵੇਂ ਕਿ ਲੋਕ ਹਿਤਾਂ ਲਈ ਪ੍ਰਸ਼ਾਸਨ ਨਾਲ ਤਾਲਮੇਲ, ਨਸ਼ੇ ਮੁਕਤੀ ਸਬੰਧੀ, ਆਵਾਰਾ ਪਸ਼ੂਆਂ ਦੀ ਸੰਭਾਲ ਬਾਰੇ, ਦੂਸ਼ਿਤ ਵਾਤਾਵਰਨ, ਨਜਾਇਜ਼ ਕਬਜ਼ਿਆਂ ਬਾਰੇ, ਵਾਟਰ ਸਪਲਾਈ ਸੀਵਰੇਜ ਸੈਨੀਟੇਸ਼ਨ ਅਤੇ ਸਰਵਪੱਖੀ ਵਿਕਾਸ ਬਾਰੇ, ਕਾਨੂੰਨ ਵਿਵਸਥਾ ਵਿੱਚ ਸੁਧਾਰ ਲਿਆਉਣ ਬਾਰੇ ਆਦਿ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕਰਨਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸੀਨੀਅਰ ਸਿਟੀਜ਼ਨ ਨੂੰ ਮਿਲੀਆਂ ਸਹੂਲਤਾਂ ਵਿੱਚ ਬਿਹਤਰੀ ਲਿਆਉਣ ਬਾਰੇ ਐਨ.ਜੀ.ਓਜ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਹਰਿੰਦਰ ਸਿੰਘ ਡੋਡ ਡੀ.ਐਸ.ਪੀ., ਲਵਪ੍ਰੀਤ ਸਿੰਘ , ਸੁਖਪਾਲ ਸਿੰਘ, ਰਮਨ ਕੁਮਾਰ, ਦਲਬੀਰ ਸਿੰਘ, ਪੀ.ਸੀ ਕੁਮਾਰ, ਬਲਵਿੰਦਰਪਾਲ ਸ਼ਰਮਾ, ਏ.ਸੀ ਚਾਵਲਾ, ਸਤਿੰਦਰ ਸਚਦੇਵਾ, ਰਾਜਿੰਦਰ ਦੂਆ, ਮੁਖ਼ਤਿਆਰ ਸਿੰਘ, ਭਾਗ ਸਿੰਘ, ਮੰਗਤ ਰਾਮ, ਜਤਿੰਦਰ ਬੱਲਾ, ਹਰਭਜਨ ਚਾਵਲਾ, ਬਗੀਚਾ ਸਿੰਘ ਮਮਦੋਟ, ਜਸਬੀਰ ਸਿੰਘ ਮਮਦੋਟ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।