ਜਿਲ੍ਹਾ ਮੈਜਿਸਟਰੇਟ, ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ
ਰੂਪਨਗਰ, 27 ਅਪ੍ਰੈਲ 2017 : ਜਿਲ੍ਹਾ ਮੈਜਿਸਟਰੇਟ, ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਜਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਰਾਣੇ ਪਸ਼ੂ ਹਸਪਤਾਲ , ਨੇੜੇ ਪੁੱਲ ਬਜਾਰ ਤੋਂ ਪੁਰਾਣੀ ਸਬਜੀ ਮੰਡੀ, ਪ੍ਰਤਾਪ ਬਜ਼ਾਰ ਅਤੇ ਪੰਜਾਬ ਐਂਡ ਸਿੰਧ ਬੈਂਕ ਚੋਂਕ ਤੱਕ ਸਵੇਰੇ 7-00 ਵਜੇ ਤੋਂ ਸ਼ਾਮ 8-00 ਵਜੇ ਤੱਕ ਇਸ ਰੋਡ ਤੇ ਸਕੂਲ ਬੱਸਾਂ ਨੂੰ ਛੱਡ ਕੇ ਬਾਕੀ ਭਾਰੀ ਚਾਰ ਪਹੀਆ ਵਾਹਨਾ ਦੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਕਾਰਜ ਸਾਧਕ ਅਫਸਰ, ਨਗਰ ਕੋਸਲ, ਰੂਪਨਗਰ ਵਲੋ ਪੱਤਰ ਨੰ:1311 ਮਿਤੀ 26-04-2017 ਰਾਹੀਂ ਉਨਾਂ ਦੇ ਧਿਆਨ ਵਿੱਚ ਲਿਆਂਉਣ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ ਕਿਉਂਕਿ ਸ਼ਹਿਰ ਦੇ ਅੰਦਰ ਪੁਰਾਣੇ ਪਸ਼ੂ ਹਸਪਤਾਲ, ਨੇੜੇ ਪੁੱਲ ਬਜ਼ਾਰ ਤੋਂ ਪੁਰਾਣੀ ਸਬਜੀ ਮੰਡੀ, ਪ੍ਰਤਾਪ ਬਜਾਰ ਅਤੇ ਪੰਜਾਬ ਐਂਡ ਸਿੰਧ ਬੈਕ ਚੋਂਕ ਤੱਕ ਟ੍ਰੈਫਿਕ ਦੀ ਸਮਸਿਆ ਬਹੁਤ ਜਿਆਦਾ ਹੋ ਗਈ ਹੈ, ਇਸ ਰੋਡ ਤੋ ਭਾਰੀ ਚਾਰ ਪਹੀਆ ਵਾਹਨ ਲੰਘਦੇ ਹਨ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਕਿਸੇ ਸਮੇਂ ਵੀ ਕੋਈ ਅਣਸੁਖਾਵੀ ਦੁਰਘਟਨਾ ਵਾਪਰ ਸਕਦੀ ਹੈ ਕਿਉਂਕਿ ਇਸ ਸੜ੍ਹਕ ਦੀ ਸਮਰੱਥਾਂ ਲਾਈਟ ਵਹੀਕਲ ਚੱਲਣ ਦੀ ਹੈ, ਜਿਸ ਕਾਰਨ ਸੜਕ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਲਈ ਲੋਕ ਹਿੱਤ ਵਿੱਚ ਇਸ ਰੂਟ ਤੇ ਭਾਰੀ ਵਾਹਨਾਂ ਦੇ ਚੱਲਣ ਤੇ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ।
ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 26 ਜੂਨ ਤੱਕ ਲਾਗੂ ਰਹਿਣਗੇ।