ਐਡੀਸ਼ਨਲ ਸੈਸ਼ਨ ਜੱਜ ਫ਼ਿਰੋਜ਼ਪੁਰ ਐਚ.ਐਸ ਗਰੇਵਾਲ ਨੂੰ ਵਿਦਾਇਗੀ ਪਾਰਟੀ ਦੌਰਾਨ ਸਨਮਾਨਿਤ ਕਰਦੇ ਜ਼ਿਲ੍ਹਾ ਤੇ ਸੈਸਨ ਜੱਜ ਐਸ.ਕੇ ਅਗਰਵਾਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਦੀਪ ਸਿੰਘ ਸੰਧੂ ਤੇ ਹੋਰ ਜੱਜ ਅਤੇ ਵਕੀਲ ਸਹਿਬਾਨ।
ਫ਼ਿਰੋਜ਼ਪੁਰ, 26 ਅਪ੍ਰੈਲ, 2017 (ਗੁਰਿੰਦਰ ਸਿੰਘ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਅੱਜ ਐਡੀਸ਼ਨਲ ਸੈਸ਼ਨ ਜੱਜ ਐਚ.ਐਸ. ਗਰੇਵਾਲ ਦੇ ਸਨਾਮਨ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਵਿਦਾਇਗੀ ਪਾਰਟੀ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਐਸ.ਕੇ ਅਗਰਵਾਲ, ਐਡੀਸ਼ਨਲ ਸੈਸ਼ਨ ਜੱਜ ਕੇ.ਕੇ ਗੋਇਲ, ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਐਚ.ਕੇ ਸਿੱਧੂ, ਐਡੀਸ਼ਨਲ ਸੈਸ਼ਨ ਜੱਜ ਰਾਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਵੀ ਸ਼ਾਮਲ ਹੋਏ।
ਸਕੱਤਰ ਬਾਰ ਐਸੋਸੀਂਏਸ਼ਨ ਸੁਖਪਾਲ ਸਿੰਘ ਵੱਲੋਂ ਮੰਚ ਸੰਚਾਲਨ ਕਰਦਿਆਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਦੀਪ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੀ ਐਚ.ਐਸ ਗਰੇਵਾਲ ਬਹੁਤ ਵਧੀਆ ਜੱਜ ਹੋਣ ਦੇ ਨਾਲ-ਨਾਲ ਇੱਕ ਬੇਹਤਰੀਨ ਇਨਸਾਨ ਵੀ ਹਨ ਜਿਹਨਾਂ ਦੇ ਫ਼ਿਰੋਜ਼ਪੁਰ ਤੋਂ ਜਾਣ ਨਾਲ ਬਹੁਤ ਵੱਧਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਗਰੇਵਾਲ ਸਾਹਿਬ ਤੋਂ ਨੌਜਵਾਨ ਵਕੀਲਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਗਰੇਵਾਲ ਸਾਹਿਬ ਭਵਿੱਖ ਵਿੱਚ ਸ਼ੈਸਨ ਜੱਜ ਬਣਕੇ ਫ਼ਿਰੋਜ਼ਪੁਰ ਆਉਣ। ਇਸ ਮੌਕੇ ਜ਼ਿਲ੍ਹਾ ਤੇ ਸ਼ੈਸਨ ਜੱਜ ਫ਼ਿਰੋਜ਼ਪੁਰ ਐਸ.ਕੇ ਅਗਰਵਾਲ ਨੇ ਕਿਹਾ ਕਿ ਗਰੇਵਾਲ ਸਾਹਿਬ ਦੇ ਇਥੋਂ ਟਰਾਂਸਫਰ ਹੋਣ ਨਾਲ ਉਨ੍ਹਾਂ ਦੀ ਜੁਡੀਸ਼ੀਅਲ ਟੀਮ ਨੂੰ ਬਹੁਤ ਵੱਧਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਗਰੇਵਾਲ ਸਾਹਿਬ ਨੇਕਦਿਲ, ਇਮਾਨਦਾਰ ਅਤੇ ਸਭ ਲਈ ਮੱਦਦਗਾਰ ਅਫ਼ਸਰ ਹਨ। ਅਤੇ ਗਰੇਵਾਲ ਸਾਹਿਬ ਵੱਲੋਂ ਲਏ ਗਏ ਫੈਸਲਿਆਂ ਨਾਲ ਜੁਡੀਸ਼ੀਅਰੀ ਦਾ ਵੀ ਸਿਰ ਮਾਣ ਨਾਲ ਉੱਚਾ ਹੋਇਆ ਹੈ। ਸਮਾਰੋਹ ਦੀ ਸਮਾਪਤੀ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਐਚ.ਐਸ ਗਰੇਵਾਲ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਸ਼੍ਰੀ ਐਚ.ਐਸ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਦੀ ਫ਼ਿਰੋਜਪੁਰ ਨਿਯੁਕਤੀ ਦੌਰਾਨ ਵਕੀਲਾਂ ਨਾਲ ਇੱਕ ਤਰ੍ਹਾਂ ਪਰਿਵਾਰਕ ਸਾਂਝ ਪੈਦਾ ਹੋ ਗਈ ਸੀ ਅਤੇ ਉਹਨਾਂ ਦੇ ਟਰਾਂਸਫਰ ਹੋਣ 'ਤੇ ਉਹਨਾਂ ਨੂੰ ਵੀ ਚੰਗਾ ਪ੍ਰਤੀਤ ਨਹੀ ਹੋ ਰਿਹਾ। ਇਸ ਮੌਕੇ ਸੀਨੀਅਰ ਵਕੀਲ ਹਰੀ ਚੰਦ ਕੰਬੋਜ਼, ਸੰਤਪਾਲ ਸਿੰਘ ਸਿੱਧੂ, ਅਵਤਾਰ ਸਿੰਘ ਕੰਬੋਜ਼, ਅਸ਼ਵਿੰਦਰ ਬੱਤਾ, ਦਲਜੀਤ ਸਿੰਘ ਸੰਧੂ, ਕੇ.ਡੀ. ਸਿਆਲ, ਸੁਰੇਸ਼ ਬਜਾਜ, ਤਾਰਾ ਸਿੰਘ ਗਿੱਲ, ਸੁਖਦੇਵ ਸਿੰਘ ਨਾਗਪਾਲ, ਕਰਤਾਰ ਸਿੰਘ ਭੁੱਲਰ ਤੋਂ ਇਲਾਵਾ ਬਾਰ ਐਗਜੈਕਟਿਵ ਟੀਮ ਦੇ ਪਰਮਿੰਦਰ ਸਿੰਘ ਸੋਢੀ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਕੈਸ਼ੀਅਰ, ਉਜਵਲ ਸ਼੍ਰੀਵਾਸਤਵਾ, ਸੁਖਜੀਤ ਸਿੰਘ ਛੀਨਾ, ਨੀਲ ਰਤਨ ਸ਼ਰਮਾ, ਸੰਦੀਪ ਮੌਗਾਂ, ਸੁਖਬੀਰ ਸਿੰਘ, ਨਛੱਤਰ ਸਿੰਘ ਆਦਿ ਵੀ ਮੌਜੂਦ ਸਨ।