ਪਟਿਆਲਾ ਪੁਲਿਸ ਵਲੋਂ ਸੜਕੀ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼
ਜੀ ਐਸ ਪੰਨੂ
ਪਟਿਆਲਾ, 23 ਅਪ੍ਰੈਲ, 2024: ਸੜਕੀ ਹਾਦਸਿਆ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਸੋਚ ਨਾਲ ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਹਰ ਸੰਭਨ ਯਤਨ ਕੀਤੇ ਜਾਂਦੇ ਰਹਿੰਦੇ ਹਨ। ਅੱਜ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ IPS ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਕਰਨੈਲ ਸਿੰਘ PPS, DSP ਟ੍ਰੈਫਿਕ ਵੱਲੋਂ ਸਮਾਜ ਸੇਵੀ ਸੰਸਥਾਵਾ ਸਰਬੱਤ ਦਾ ਭਲਾ ਟਰੱਸਟ ਦੀ ਸਹਾਇਤਾ ਨਾਲ ਅਨਾਜ ਮੰਡੀ ਪਟਿਆਲਾ ਵਿਖੇ ਟਰੈਕਟਰ ਟਰਾਲੀਆ ਅਤੇ ਵੱਖ-ਵੱਖ ਕਮਰਸ਼ੀਅਲ ਵਹੀਕਲਾ ਨੂੰ ਰੇਡੀਅਮ ਵਾਲੇ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਸਮੇਂ ਵਹੀਕਲਾਂ ਦਾ ਦੂਰ ਤੋਂ ਪਤਾ ਲੱਗ ਸਕੇ ਤੇ ਆਮ ਪਬਲਿਕ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਅਕਸਰ ਹੀ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਦੇ ਹਨ ਕਿ ਜਿਸ ਨਾਲ ਆਵਾਜਾਈ ਸੁਰੱਖਿਅਤ ਚੱਲਦੀ ਰਹੇ। ਵਹੀਕਲਾਂ ਨੂੰ ਰਿਫਲੈਕਟਰ ਲਗਾਉਣਾ ਵੀ ਉਸ ਲੜੀ ਦਾ ਹੀ ਇੱਕ ਹਿੱਸਾ ਹੈ ਤਾਂ ਜੋ ਰਾਤ ਸਮੇਂ ਰਿਫਲੈਕਟਰ ਦੀ ਮਦਦ ਨਾਲ ਖੜੇ ਜਾ ਚੱਲਦੇ ਵਹੀਕਲ ਦਾ ਲਾਈਟ ਰਿਫਲੈਕਟ ਹੋਣ ਨਾਲ ਪਤਾ ਲਗ ਸਕੇ।. ਕਰਨੈਲ ਸਿੰਘ PPS, DSP ਟ੍ਰੈਫਿਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੜਕੀ ਹਾਦਸਿਆ ਨੂੰ ਰੋਕਣ ਲਈ ਸਭ ਤੋਂ ਪਹਿਲਾ ਆਮ ਪਬਲਿਕ ਨੂੰ ਪਹਿਲ ਕਰਨ ਦੀ ਲੋੜ ਹੈ, ਜੇਕਰ ਵਾਹਨ ਚਾਲਕ ਸੜਕ ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ ਨਾ ਮਾਤਰ ਰਹਿ ਜਾਂਦੀ ਹੈ। ਕਰਨੈਲ ਸਿੰਘ ਨੇ ਕਿਹਾ ਕਿ ਅਸੀਂ ਲੋਕ ਕੁੱਝ ਸੈਕਿੰਡਾਂ ਦੀ ਜਲਦਬਾਜੀ ਵਿੱਚ ਬਹੁਤ ਵੱਡੇ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਹਾਂ, ਅਕਸਰ ਹੀ ਲੋਕ ਦੋ-ਤਿੰਨ ਸੈਕਿੰਡ ਬਚਾਉਣ ਦੇ ਚੱਕਰ ਵਿੱਚ ਲਾਲ ਬੱਤੀ ਦੀ ਉਲੰਘਣਾ ਕਰ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੀਆ ਛੋਟੀਆ- ਛੋਟੀਆ ਗਲਤੀਆਂ ਨੂੰ ਦੂਰ ਕਰਕੇ ਅਸੀ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਕਰ ਸਕਦੇ ਹਾਂ। ਜਿਹਨਾਂ ਵੱਲੋਂ ਵਹੀਕਲ ਚਾਲਕਾਂ ਜਿਵੇਂ ਕਿ ਟਰਾਲੀਆਂ/ਟਿੱਪਰਾਂ/ਟਰੱਕਾਂ ਵਗੈਰਾ ਪਰ ਰਿਫਲੈਕਟਰ ਲਗਾਉਣ ਲਈ ਕਿਹਾ ਗਿਆ ਤਾਂ ਜੋ ਹਾਦਸਿਆਂ ਤੋਂ ਬਚਿਆਂ ਜਾ ਸਕੇ।