ਖਰਾਬ ਮੌਸਮ ਚ ਡਟੇ ਜੰਗਲਾਤ ਕਾਮੇ, 25 ਅਪ੍ਰੈਲ ਨੂੰ ਹਲਕੇ ਭੋਆ ਚ ਲਗਾਉਣਗੇ ਧਰਨਾ
ਪਟਿਆਲਾ, 23 ਅਪ੍ਰੈਲ, 2024 - ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਸੂਬਾਈ ਕੁਮੇਟੀ ਦੇ ਫੈਸਲੇ ਅਨੁਸਾਰ ਅੱਜ ਜ਼ਿਲਾ ਪਟਿਆਲਾ ਦੇ ਵਰਕਰਾ ਵਲੋ ਖਰਾਬ ਮੌਸਮ ਅਤੇ ਵਰਦੇ ਮੀਂਹ ਚ ਵਣ ਵਿਭਾਗ ਦੇ ਵੱਖ ਵੱਖ ਦਫਤਰਾਂ ਅੱਗੇ ਇਕੱਤਰ ਹੋ ਕੇ ਵਣ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ ਜਗਤਾਰ ਸਿੰਘ ਸਾਹਪੁਰ ਸ਼ੇਰ ਸਿੰਘ ਸਰਹੰਦ,ਗੁਰਮੁੱਖ ਸਿੰਘ ਭਾਦਸੋ ਨੇ ਕੀਤੀ
ਇਸ ਇਕਤਰਤਾ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਮਾਨਯੋਗ ਸਕੱਤਰ ਵੱਲੋਂ ਜੋ ਪੱਤਰ ਜਾਰੀ ਕੀਤੇ ਗਏ ਹਨ ਉਹਨਾਂ ਪੱਤਰਾਂ ਦਾ ਵਿਰੋਧ ਕਰਨ ਲਈ ਅਤੇ ਉਹ ਪੱਤਰ ਰੱਦ ਕਰਾਉਣ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਸੀ ਕਿ 22 ਅਤੇ 23 ਅਪ੍ਰੈਲ ਨੂੰ ਵੱਖ-ਵੱਖ ਮੰਡਲਾਂ ਅੱਗੇ ਵਿਸ਼ਾਲ ਰੋਸ ਧਰਨੇ ਦੇ ਕੇ ਮੰਗ ਪੱਤਰ ਅਧਿਕਾਰੀਆ ਨੂੰ ਦਿੱਤੇ ਜਾਣਗੇ।
ਜਿਹਦੀ ਕੜੀ ਤਹਿਤ ਅੱਜ ਜਿਲਾ ਪਟਿਆਲਾ ਦੇ ਵਰਕਰਾਂ ਵੱਲੋਂ ਵਣ ਮੰਡਲ ਅਫਸਰ ਪਟਿਆਲਾ ਵਣ ਮੰਡਲ ਅਫਸਰ ਜੰਗਲੀ ਜੀਵ ਵਣ ਪਾਲ ਸਾਊਥ ਪੰਜਾਬ ਸਰਕਲ ਪਟਿਆਲਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਆਪਣਾ ਰੁਜ਼ਗਾਰ ਪੱਕਾ ਕਰਾਉਣ ਲਈ ਕੱਚੇ ਤੌਰ ਤੇ ਕੰਮ ਕਰ ਰਹੇ ਜੰਗਲਾਤ ਕਾਮੇ ਇਹਨਾਂ ਪੱਤਰਾਂ ਦੇ ਜਾਰੀ ਹੋਣ ਕਾਰਨ ਭਾਰੀ ਬੇਚੈਨੀ ਮਹਿਸੂਸ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਇਹ ਸਾਫ ਝਲਕ ਰਿਹਾ ਹੈ ਕਿ ਇਹ ਪੱਤਰ ਜਿੱਥੇ ਸਾਡੇ ਪੱਕੇ ਹੋਣ ਵਿੱਚ ਰੋੜਾ ਬਣਨਗੇ ਉਥੇ ਸਾਡਾ ਕੱਚਾ ਰੁਜ਼ਗਾਰ ਵੀ ਖਤਮ ਹੋਣ ਵੱਲ ਵਧੇਗਾ ਇਕੱਤਰ ਹੋਏ ਮੁਲਾਜ਼ਮਾਂ ਨੂੰ ਡਾਕਟਰ ਬਲਵੀਰ ਸਿੰਘ ਦੇ ਪੀਏ ਨੇ ਵਿਸ਼ਵਾਸ ਦਵਾਇਆ ਕਿ ਉਹ ਤੁਹਾਡੀ ਇਹ ਗੱਲ ਡਾਕਟਰ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਤੋਂ ਇਹ ਪੱਤਰ ਰੱਦ ਕਰਵਾਉਣਗੇ ਅੱਜ ਦੀ ਇਕੱਤਰਤਾ ਨੂੰ ਹੋਰਨਾਂ ਤੋ ਇਲਾਵਾ ਅਮਰਜੀਤ ਸਿੰਘ, ਰਣਵੀਰ ਸਿੰਘ, ਬੁੱਧ ਸਿੰਘ ਅਤੇ ਭਿੰਦਰ ਸਿੰਘ ਨੇ ਕਿਹਾ ਕਿ 25 ਅਪ੍ਰੈਲ ਨੂੰ ਜੰਗਲਾਤ ਮੰਤਰੀ ਦੇ ਹਲਕਾ ਭੋਆ ਵਿੱਚ ਦਿੱਤੇ ਜਾ ਰਹੇ ਧਰਨੇ ਚ ਵੱਡੀ ਗਿਣਤੀ ਚ ਸਾਮਿਲ ਹੋਣਗੇ ਇਹਨਾ ਕਾਮਿਆਂ ਦੀ ਹਮਾਇਤ ਕਰਦਿਆਂ ਪੰਜਾਬ ਸਵਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂ ਮਾਜਰਾ ਮੱਘਰ ਸਿੰਘ ਗੁਰਮੇਲ ਸਿੰਘ ਜਾਹਲਾ ਤੇ ਕਰਮ ਸਿੰਘ ਨਾਭਾ ਨੇ ਕਿਹਾ ਕਿ ਦੂਸਰੇ ਵਿਭਾਗਾਂ ਨੂੰ ਨਿਜੀ ਹੱਥਾਂ ਚ ਦੇਣ ਦੀ ਤਰ੍ਹਾਂ ਜੰਗਲਾਤ ਵਿਭਾਗ ਵੀ ਉਸ ਪਾਸੇ ਨੂੰ ਕਦਮ ਪੁੱਟ ਰਿਹਾ ਕਿਉਂਕਿ ਪਿਛਲੇ ਸਮੇਂ ਚ ਸਰਕਾਰ ਵੱਲੋਂ ਜਿੱਥੇ ਬਿਜਲੀ ਸੜਕਾਂ ਤੇ ਪਾਣੀ ਨਿਜੀ ਹੱਥਾ ਦਿੱਤਾ ਉਸੇ ਤਰ੍ਹਾਂ ਹੁਣ ਜਿਹੜੇ ਚਿੱਠੀ ਪੱਤਰ ਨੇ ਇਹਨਾਂ ਤੋਂ ਸਪਸ਼ਟ ਹੁੰਦਾ ਕਿ ਵਿਭਾਗ ਹੌਲੀ ਹੌਲੀ ਨਰੇਗਾ ਕੋਲ ਜਾਣ ਤੋਂ ਬਾਅਦ ਨਿਜੀ ਕੰਪਨੀਆਂ ਵੱਲ ਚਲਿਆ ਜਾਵੇਗਾ ਜਿਸ ਨੂੰ ਪੰਜਾਬ ਦੇ ਬਹਾਦਰ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਚਾਬਨੀ ਭਰੇ ਲੇਜੇ ਵਿੱਚ ਕਿਹਾ ਕਿ ਫੈਡਰੇਸ਼ਨ ਜੰਗਲਾਤ ਕਾਮਿਆਂ ਦੀ ਡਟਵੀਂ ਹਮਾਇਤ ਕਰੇਗੀ ਜੇਕਰ ਫਿਰ ਵੀ ਸਰਕਾਰ ਨੇ ਇਹ ਪੱਤਰ ਰੱਦ ਨਾ ਕੀਤੇ ਤਾਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਬਦਰੋ ਦਾ ਨਤੀਜਾ ਭੁਗਤਣਾ ਪਵੇਗਾ ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਧਾਲੀਵਾਲ ਭਜਨ ਸਿੰਘ,ਸਰਬਜੀਤ ਸਿੰਘ, ਗੁਰਮੀਤ ਕੋਰ ਕਿਰਨਾ ਕੌਰ ਅਮਰਜੀਤ ਕੌਰ ਜਸਵੀਰ ਕੌਰ ਕੁਲਦੀਪ ਕੌਰ ਮਾਂਗੇਵਾਲ ਆਦਿ ਸਾਮਿਲ ਹੋਏ।