ਸੀਨੀਅਰ ਸੁਪਰਡੈਂਟ ਨੇ ਮੁੱਖ ਡਾਕਘਰ ਦਾ ਨਿਰੀਖਣ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 23 ਅਪ੍ਰੈਲ 2024 - ਡਾਕ ਵਿਭਾਗ ਦੇ ਗੁਰਦਾਸਪੁਰ ਡਵੀਜ਼ਨ ਦੇ ਸੀਨੀਅਰ ਸੁਪਰਡੈਂਟ ਰਵੀ ਕੁਮਾਰ ਨੇ ਮੁੱਖ ਡਾਕਘਰ ਦਾ ਅਚਨਚੇਤ ਦੌਰਾ ਕਰਕੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁਆਇਨਾ ਕੀਤਾ। ਉਨ੍ਹਾਂ ਮੁੱਖ ਡਾਕਘਰ ਦੇ ਪਾਰਸਲ ਪੈਕਿੰਗ ਸੈਂਟਰ ਅਤੇ ਆਧਾਰ ਅੱਪਡੇਟ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਗਰਮੀ ਦੇ ਮੌਸਮ ਦੌਰਾਨ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਏਅਰ ਕੂਲਰ ਦੀ ਸਹੂਲਤ ਦਾ ਪ੍ਰਬੰਧ ਕਰਨ ਅਤੇ ਜਾਰੀ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਡਿਵੀਜ਼ਨ ਦੇ ਸਾਰੇ ਡਾਕਘਰਾਂ ਵਿੱਚ ਚੰਗੀ ਕੁਆਲਿਟੀ ਦੇ ਪਾਰਸਲ ਪੈਕਿੰਗ ਬਾਕਸ ਉਪਲਬਧ ਹਨ ਅਤੇ ਆਮ ਲੋਕਾਂ ਦੇ ਪਾਰਸਲ ਪੈਕ ਕਰਨ ਲਈ ਡਾਕਘਰਾਂ ਵਿੱਚ ਸਟਾਫ਼ ਵੀ ਉਪਲਬਧ ਕਰਵਾਇਆ ਗਿਆ ਹੈ।
ਰਵੀ ਕੁਮਾਰ ਨੇ ਇਹ ਵੀ ਦੱਸਿਆ ਕਿ ਆਮ ਲੋਕਾਂ ਨੂੰ ਆਧਾਰ ਅੱਪਡੇਟ ਕਰਵਾਉਣ ਲਈ ਲੰਮੀਆਂ ਕਤਾਰਾਂ ਤੋਂ ਬਚਾਉਣ ਲਈ ਗੁਰਦਾਸਪੁਰ ਹੈਡ ਡਾਕਘਰ ਵਿੱਚ ਦੋ ਆਧਾਰ ਅੱਪਡੇਸ਼ਨ ਮਸ਼ੀਨਾਂ ਲਗਾਈਆਂ ਗਈਆਂ ਹਨ। ਆਮ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਗੁਰਦਾਸਪੁਰ ਡਵੀਜ਼ਨ ਦੇ ਮੇਨ ਡਾਕਘਰ ਵਿੱਚ ਵੋਟਰ ਸੇਫਟੀ ਪੁਆਇੰਟ ਵੀ ਲਗਾਏ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਕੀਮਤੀ ਵੋਟ ਜਰੂਰ ਪਾਉਣ ਦੀ ਅਪੀਲ ਕੀਤੀ ਹੈ।