ਜਾਇਜ਼ ਕੇਸਾਂ ਵਿੱਚ ਆਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਅਤੇ ਨੇੜਲੇ ਬਲਾਕ ਵਿੱਚ ਡਿਊਟੀ ਲੰਘਾਉਣ ਦੀ ਮੰਗ
- ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 23 ਅਪ੍ਰੈਲ 2024 - ਲੋਕ ਸਭਾ ਦੀਆਂ ਚੋਣਾਂ ਵਿੱਚ ਆਧਿਆਪਕਾਂ ਦੀਆਂ ਚੋਣ ਡਿਊਟੀ ਸੰਬੰਧੀ ਮੁਸ਼ਕਲਾਂ ਦੇ ਹੱਲ ਲਈ ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਵਲੋਂ ਮਾਣਯੋਗ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਪੂਰੋਵਾਲ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਰੰਗੀਲਪੁਰ, ਪਰਸ਼ੋਤਮ ਲਾਲ, ਅਨਿਲ ਕੁਮਾਰ ਲਾਹੌਰੀਆ ਨੇ ਦੱਸਿਆ ਕਿ ਮਹਿਲਾ ਅਧਿਆਪਕਾਵਾਂ/ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਨੇੜਲੇ ਬੂਥਾਂ/ਬਲਾਕ ਅੰਦਰ ਜਾਂ ਨੇੜਲੇ ਬਲਾਕ ਵਿੱਚ ਹੀ ਲਗਾਈਆਂ ਜਾਣ, ਵਿਧਵਾ/ਤਲਾਕਸ਼ੁਦਾ, ਅੰਗਹੀਣ, ਗੰਭੀਰ ਬਿਮਾਰੀ, ਗਰਭਵਤੀ, ਕਪਲ ਕੇਸ, ਛੋਟੇ ਬੱਚਿਆਂ ਵਾਲੀਆਂ ਇਸਤਰੀ ਆਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਚੋਣ ਸਮੱਗਰੀ ਦੇਣ ਅਤੇ ਚੋਣ ਸਮੱਗਰੀ ਵਾਪਿਸ ਲੈਣ ਲਈ ਵੱਧ ਕਾਉੰਟਰ ਬਣਾਏ ਜਾਣ, ਬੀ ਐਲ ਓ, ਰਿਜ਼ਰਵ ਸਟਾਫ਼ ਅਤੇ ਮਿਡ ਡੇਅ ਮੀਲ ਵਰਕਰਜ ਨੂੰ ਮਾਣ ਭੱਤੇ ਦੀ ਅਦਾਇਗੀ ਮੌਕੇ ਤੇ ਦਿੱਤੀ ਜਾਵੇ, ਐਮਰਜੈਂਸੀ ਕੇਸਾਂ ਵਿੱਚ ਵਿਦੇਸ਼ ਛੁੱਟੀ ਲਈ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਆਧਿਆਪਕਾਂ ਦੀਆਂ ਚੋਣ ਡਿਊਟੀਆਂ ਚੋਣਾਂ ਤੋਂ ਪਹਿਲਾਂ ਘੱਟ ਤੋਂ ਘੱਟ ਲਗਾਈਆਂ ਜਾਣ ਜਾਂ ਰੋਟੇਸ਼ਨ ਅਨੁਸਾਰ ਲਗਾਈਆਂ ਜਾਣ ਤਾਂ ਕਿ ਵਿੱਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ । ਜਿਲ੍ਹਾ ਚੋਣ ਅਫਸਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਾਇਜ ਕੇਸਾਂ ਵਿੱਚ ਆਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ ਅਤੇ ਇਸਤਰੀ ਆਧਿਆਪਕਾਂ ਦੀਆਂ ਚੋਣ ਡਿਊਟੀਆਂ ਬਲਾਕ ਦੇ ਅੰਦਰ ਜਾਂ ਨੇੜਲੇ ਬਲਾਕ ਵਿੱਚ ਹੀ ਲਗਾਈਆਂ ਜਾਣਗੀਆਂ।
ਅੱਜ ਦੇ ਵਫਦ ਵਿੱਚ ਅਮਨਦੀਪ ਧਾਰੀਵਾਲ,ਮੰਗਲਦੀਪ , ਮਨਜੀਤ ਸਿੰਘ,ਸੁੱਖਵਿੰਦਰ ਬਟਾਲਾ, ਬਲਕਾਰ ਸਿੰਘ, ਸਲਵਿੰਦਰ ਕੁਮਾਰ, ਪਵਨ ਕੁਮਾਰ , ਰਮੇਸ਼ ਕੁਮਾਰ ਆਦਿ ਹਾਜ਼ਰ ਸਨ।