ਭਾਰਤ ਵਿਕਾਸ ਪਰਿਸ਼ਦ ਨੇ ਧਰਤੀ ਦਿਵਸ ਮੌਕੇ ਸਮਾਗਮ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 23 ਅਪ੍ਰੈਲ 2024 - ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸ਼ਹਿਰੀ ਵੱਲੋਂ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਨੇੜੇ ਗਊਸ਼ਾਲਾ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾਂ ਬ੍ਰਾਂਚ ਦੇ ਪ੍ਰਧਾਨ ਰਾਜੇਸ਼ ਸਲਹੋਤਰਾ ਨੇ ਮੁੱਖ ਮਹਿਮਾਨ ਸਤਵਿੰਦਰ ਸਿੰਘ ਸੰਧੂ ਨੂੰ ਦੁਸ਼ਾਲਾ ਨਾ ਕੇ ਜੀ ਆਇਆਂ ਕਿਹਾ ਅਤੇ ਹਾਜ਼ਰ ਸਾਰਿਆਂ ਨੂੰ ਜੀ ਆਇਆਂ ਕਿਹਾ।
ਫਿਰ ਬੱਚਿਆਂ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਬਾਰੇ ਭਾਸ਼ਣ ਦਿੱਤੇ। ਡਾ.ਐਸ.ਪੀ.ਸਿੰਘ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਨੇ ਵੀ ਧਰਤੀ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਰਮੇਸ਼ ਸ਼ਰਮਾ ਨੇ ਗੁਰੂ ਵੰਦਨ ਛਾਤਰ ਅਭਿਨੰਦਨ ਦਾ ਪ੍ਰੋਗਰਾਮ ਵੀ ਕਰਵਾਇਆ ਅਤੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਰੋਮੇਸ਼ ਸ਼ਰਮਾ, ਰਾਜੇਸ਼ ਸਲਹੋਤਰਾ ਪ੍ਰਧਾਨ, ਡਾ.ਐਸ.ਪੀ.ਸਿੰਘ, ਰਵਿੰਦਰ ਸ਼ਰਮਾ, ਸ਼ਸ਼ੀ ਕਾਂਤ ਮਹਾਜਨ, ਬੀ. ਬੀ. ਗੁਪਤਾ, ਵਿਜੇ ਬਾਂਸਲ, ਸੁਰਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ, ਸਟੇਜ ਦਾ ਸੰਚਾਲਨ ਸਕੱਤਰ ਸ਼ੈਲੇਂਦਰ ਭਾਸਕਰ ਨੇ ਕੀਤਾ |