ਮਲੇਰੀਆ ਦੇ ਟੈਸਟ ਕਰਨ ਦੇ ਨਾਲ ਹੀ ਲੋਕਾਂ ਨੂੰ ਕੀਤਾ ਜਾਗਰੁਕ
ਰੋਹਿਤ ਗੁਪਤਾ
ਗੁਰਦਾਸਪੁਰ , 23 ਅਪ੍ਰੈਲ 2023 : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਜਿਲੇ ਵਿਚ ਵਖ ਵਖ ਥਾਈਂ ਡੇਂਗੂ ਅਤੇ ਮਲੇਰੀਆ ਜਾਗਰੁਕਤਾ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਸਬੰਧੀ ਜਿਲਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕੌਰ ਕਲਸੀ ਨੇ ਦਸਿਆ ਕਿ ਵਖ ਵਖ ਪਿੰਡਾਂ ਵਿਚ ਮਛਰਾਂ ਦਾ ਲਾਰਵਾ ਚੈਕ ਕੀਤਾ ਗਿਆ। ਆਨ ਸਪਾਟ ਟੈਸਟਿੰਗ ਕਿਟ ਨਾਲ ਮਲੇਰੀਆਂ ਜਾਂਚ ਕੀਤੀ ਗਈ। ਉਨਾਂ ਦਸਿਆ ਕਿ ਫੀਲਡ ਸਟਾਫ ਨੂੰ ਆਨ ਸਪਾਟ ਟੈਸਟਿੰਗ ਕਿਟ ਦਿਤੀ ਗਈ ਹੈ ਜਿਸ ਨਾਲ ਖੂਨ ਦੇ ਨਮੂਨੇ ਤੋ ਮੌਕੇ ਤੇ ਹੀ ਮਲੇਰੀਆ ਚੈਕ ਕੀਤਾ ਜਾ ਸਕਦਾ ਹੈ। ਫੀਲਡ ਸਟਾਫ ਇਹ ਟੈਸਟ ਕਰ ਰਿਹਾ ਹੈ।
ਿਪੰਡਾਂ ਵਿਚ ਜਾਗਰੁਕਤਾ ਗਤੀਵਿਧੀਆਂ ਕਰਵਾਈ ਗਈਆਂ। ਫੀਲਡ ਸਟਾਫ ਵਲ਼ੋ ਮਲੇਰੀਆ ਜਾਂਚ ਲਈ ਘਰਾਂ ਅਤੇ ਹੋਰ ਜਗਾ ਤੇ ਮਛਰ ਦੇ ਲਾਰਵੇ ਦੀ ਜਾਂਚ ਕੀਤੀ।ਮਛਰ ਨਾ ਹੋਣ ਇਸ ਲਈ ਲੋਕਾਂ ਨੂੰ ਉਪਾਅ ਦਸੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਫਾਲਤੂ ਵਿਚ ਪਾਣੀ ਨਾ ਜਮਾ ਹੋਣ ਦੇਣ। ਜੇ ਕਿਤੇ ਮਛਰ ਦਾ ਲਾਰਵਾ ਹੇਵੇ, ਉਸ ਨੂੰ ਨਸ਼ਟ ਕੀਤਾ ਜਾਵੇ। ਮਛਰ ਜਨਿਤ ਰੋਗਾਂ ਤੋ ਬਚਾਅ ਕੀਤਾ ਜਾਵੇ। ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋ ਜਾਂਚ ਕਰਵਾਈ ਜਾਵੇ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ।