ਮੋਦੀ ਵੱਲੋਂ ਦੇਸ਼ ਅੰਦਰ ਧਰੁਵੀਕਰਨ ਦੀ ਨੀਤੀ ਬੇਹੱਦ ਖ਼ਤਰਨਾਕ : ਮਹਾਜਨ
ਕ੍ਰਿਸ਼ਨ ਚੰਦਰ
ਪਠਾਨਕੋਟ : ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿਤੇ ਗਏ ਉਸ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਜਿਸ ਵਿਚ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਕਿ ਜੇਕਰ ਕਾਂਗਰਸ ਪਾਰਟੀ ਸੱਤਾ ਵਿਚ ਆ ਗਈ ਤਾਂ ਉਹ ਦੇਸ਼ ਦਾ ਧੰਨ ਜਿਹਨਾਂ ਦੇ ਜ਼ਿਆਦਾ ਬੱਚੇ ਹਨ ਉਹਨਾਂ ਵਿਚ ਵੰਡ ਦਿੱਤਾ ਜਾਵੇਗਾ ਬੇਹੁਦਾ ਅਤੇ ਨਿਰਾਸ਼ਾ ਜਨਕ ਹੈ ਪ੍ਰਧਾਨ ਮੰਤਰੀ ਆਪਣੀ ਹਾਰ ਸਪੱਸ਼ਟ ਦਿਖਾਈ ਦਿੰਦੀ ਵੇਖ ਕਿ ਦੇਸ਼ ਅੰਦਰ ਧਰੁਵੀਕਰਨ ਦੀ ਨੀਤੀ ਤੇ ਉਤਰ ਆਏ ਹਨ ਜੋ ਦੇਸ਼ ਨੂੰ ਬਰਬਾਦੀ ਦੀ ਕਾਗਾਰ ਤੇ ਧੱਕ ਸਕਦਾ ਹੈ ਮਹਾਜ਼ਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਸੀ ਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਕੀਤੇ ਆਪਣੇ 50 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਘਾਲਣਾ ਘਾਲੀਆਂ ਮਹਾਜ਼ਨ ਨੇ ਮੋਦੀ ਸਾਹਿਬ ਜੀ ਨੂੰ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਕਿੰਨਾ ਧੰਨ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਦਿਤਾ ਗਿਆ ਹੈ ਦੇਸ਼ ਦੀ ਜਨਤਾ ਇਸ ਸਵਾਲ ਦਾ ਜਵਾਬ ਆਪ ਕੋਲੋਂ ਮੰਗਦੀ ਹੈ ਮੋਦੀ ਸਾਹਿਬ ਖੁੱਦ ਤੁਸੀ ਦੇਸ਼ ਦਾ ਧੰਨ ਚੰਦ ਕੁ ਮੁਠੀ ਭਰ ਦੇਸ਼ ਦੇ ਘਰਾਣਿਆਂ ਅਬਾਨੀ ਅਤੇ ਅਡਾਨੀ ਵਿੱਚ ਵੰਡ ਕੇ ਦੇਸ਼ ਨੂੰ ਕਮਜ਼ੋਰ ਕੀਤਾ ਹੈ ਨਾਰੀ ਸ਼ਕਤੀ ਦੇ ਮੰਗਲ ਸੂਤਰ ਬਾਰੇ ਮਹਾਜ਼ਨ ਨੇ ਕਿਹਾ ਕਿ ਤੁਸੀ ਆਪਣੇ ਕਾਰਜ ਕਾਲ ਵਿੱਚ ਦੇਸ਼ ਦੀਆਂ ਬਹਾਦਰ ਔਰਤਾਂ ਲਈ ਕੁਝ ਨਹੀਂ ਕੀਤਾ ਸਗੋਂ ਨਾਰੀ ਸਕਤੀ ਦਾ ਪ੍ਰਤੀਕ ਮੰਗਲ ਸੂਤਰ ਅਤੇ ਹੋਰ ਸੋਨੇ ਦੇ ਗਹਿਣਿਆਂ ਤੋਂ ਤੁਸੀ 70000 ਦੇ ਕਰੀਬ ਸੋਨੇ ਦੇ ਰੇਟ ਕਰਕੇ ਔਰਤਾਂ ਨੂੰ ਮੰਗਲ ਸੂਤਰ ਅਤੇ ਹੋਰ ਗਹਿਣੇ ਪਹਿਨਣ ਤੋਂ ਵਾਂਝਾ ਤੁਹਾਡੀ ਅਗਵਾਈ ਵਾਲੀ ਭਾਜਪਾ ਸਰਕਾਰ ਤੇ ਤੁਸੀ ਖੁੱਦ ਕੀਤਾ ਹੈ ਦੇਸ਼ ਵਿੱਚ ਮਹਿਗਾਈ, ਬੇਰੁਜ਼ਗਾਰੀ, ਦਲਿਤ ਭਾਈਚਾਰੇ ਦੀ ਭਲਾਈ, ਪਿਛੜੀਆਂ ਸ਼੍ਰੇਣੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ, ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਨਾ, ਦੇਸ਼ ਦੇ ਵਪਾਰੀ ਭਰਾਵਾਂ ਲਈ ਕੋਈ ਠੋਸ ਕੱਦਮ ਨਾ ਚੁੱਕਣ ਕਾਰੜ ਦੇਸ਼ ਵਾਸੀਆਂ ਖਾਸ ਕਰਕੇ ਦੇਸ਼ ਦੇ ਹਰ ਵਰਗ ਵਿੱਚ ਪਾਏ ਜਾ ਰਹੇ ਗੁੱਸੇ ਕਾਰਨ ਤੁਸੀ ਦੇਸ਼ ਅੰਦਰ ਧਰੁਵੀਕਰਨ ਕਰਨ ਦੀ ਨੀਤੀ ਤੇ ਉਤਰ ਆਏ ਹੋ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੋਭਾ ਨਹੀਂ ਦਿੰਦਾ ਦੇਸ਼ ਦੀ ਆਜ਼ਾਦੀ ਲਈ 80 % ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਖਾਸ ਕਰਕੇ ਅੰਦੋਲਨ ਕਾਰੀ ਕਿਸਾਨਾਂ ਨੂੰ ਤੁਹਾਡੀ ਆਪਣੀ ਖੱਟਰ ਅਤੇ ਸੈਣੀ ਸਰਕਾਰ ਨੇ ਦਿਲੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੀ ਵੜਨ ਦੇਣਾ ਸੀ ਸਗੋਂ ਭਾਜਪਾ ਦੇ ਇਸ਼ਾਰਿਆਂ ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਪੈਰਾਂ ਮਿਲਟਰੀ ਫੋਰਸਾਂ ਅਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਅੰਨੇ ਤਸ਼ੱਦਦ ਕਾਰਨ ਅੰਦੋਲਨ ਕਾਰੀ ਕਿਸਾਨਾਂ ਦੀਆਂ ਹੱਡੀਆਂ ਪਸਲੀਆਂ ਤੋਰ ਕਿ ਤੇ ਉਹਨਾਂ ਦੇ ਟਰੈਕਟਰ ਆਦਿ ਭੰਨ ਦਿਤੇ ਤੇ ਮੋਦੀ ਸਾਹਿਬ ਸਾਹਿਬ ਦਿਲੀ ਕਿਸਾਨ ਅੰਦੋਲਨ ਦੌਰਾਣ ਤੁਹਾਡੀ ਸਰਕਾਰ ਨੇ 750 ਤੋਂ ਵੱਧ ਕਿਸਾਨਾਂ ਵੱਲੋਂ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਸ਼ਹਾਦਤ ਦਾ ਜਾਮ ਪੀਣਾ ਪਿਆ।ਭਾਜਪਾ ਸਰਕਾਰ ਮੁਲਕ ਅੰਦਰ ਬੇਰੁਜਗਾਰੀ ਗਰੀਬੀ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਮੁੱਦਿਆਂ ਤੇ ਆਪਣੀ ਅਸਫਲਤਾ ਛੁਪਾਉਣ ਦੀ ਥਾਂ ਲੋਕਾਂ ਅੰਦਰ ਧਾਰਮਿਕ ਵੰਡੀਆਂ ਦੀ ਨੀਤੀ ਬੇਹੱਦ ਨਿੰਦਣਯੋਗ ਵਰਤਾਰਾ ਹੈ